25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੁਟੇਰਾ ਸਮਝ ਕੇ ਭੀੜ ਵਲੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ <br/>

ਅਜੀਤ ਡੈਸਕ 19-06-2025
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ੇਰਪੁਰ ਚੌਕ ਵਿਚ ਇਕ ਨੌਜਵਾਨ ਨੂੰ ਲੋਕਾਂ ਨੇ ਲੁਟੇਰਾ ਸਮਝ ਕੇ ਇੰਨੀ ਜ਼ਿਆਦਾ ਕੁੱਟਮਾਰ ਕਰ ਦਿੱਤੀ ਕਿ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ 'ਚ ਮਿ੍ਤਕ ਲੜਕੇ ਲਵਪ੍ਰੀਤ ਸਿੰਘ ਦੀ ਨਾਨੀ ਬਲਜੀਤ ਕੌਰ ਵਾਸੀ ਸਿਟੀ ਕਾਲੋਨੀ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਜਾਂਚ ਕਰ ਰਹੀ ਐਸ.ਐਚ.ਓ. ਕੁਲਵੰਤ ਕੌਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੀ ਉਮਰ 19 ਸਾਲ ਦੇ ਕਰੀਬ ਹੈ ਅਤੇ ਡੀਜੇ ਕੰਪਨੀ ਵਿਚ ਕੰਮ ਕਰਦਾ ਹੈ | ਉਸ ਦੱਸਿਆ ਕਿ ਉਹ ਉਥੇ ਉਸਦਾ ਦੋਸਤ ਦੇਵ ਪੰਡਿਤ ਅਕਸਰ ਹੀ ਰਾਤ ਨੂੰ ਲੇਟ ਘਰ ਆਉਂਦੇ ਸਨ | ਘਟਨਾ ਵਾਲੇ ਦਿਨ 15 ਜੂਨ ਨੂੰ ਲਵਪ੍ਰੀਤ ਸਿੰਘ ਦੇਰੀ ਨਾਲ ਰਾਤ ਘਰ ਪਰਤ ਰਿਹਾ ਸੀ ਕਿ ਸ਼ੇਰਪੁਰ ਚੌਕ ਨੇੜੇ ਇਨ੍ਹਾਂ ਨੂੰ ਕੁਝ ਵਿਅਕਤੀਆਂ ਨੇ ਘੇਰ ਲਿਆ ਅਤੇ ਇਨ੍ਹਾਂ ਦੀ ਲੁਟੇਰਾ ਕਹਿ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਦੇਵ ਪੰਡਿਤ ਤਾਂ ਉਥੋਂ ਆ ਗਿਆ, ਜਦਕਿ ਲਵਪ੍ਰੀਤ ਦੀ ਇਹ ਲੋਕ ਕੁੱਟਮਾਰ ਕਰਦੇ ਰਹੇ | ਗੰਭੀਰ ਹਾਲਤ ਵਿਚ ਲਵਪ੍ਰੀਤ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਉਹ ਦਮ ਤੋੜ ਗਿਆ | ਹਸਪਤਾਲ ਦੇ ਪ੍ਰਬੰਧਕਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮÏਕੇ 'ਤੇ ਪੁਲਿਸ ਅਧਿਕਾਰੀ ਪਹੁੰਚ ਗਏ ਅਤੇ ਉਨ੍ਹਾਂ ਨੇ ਇਸ ਦੀ ਸ਼ਨਾਖ਼ਤ ਕਰਨ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ | ਜਾਂਚ ਕਰ ਰਹੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮਹਿਰੋਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ-ਸਾਥੀਆਂ ਨੂੰ ਜੇਲ੍ਹ ਭੇਜਿਆ ਵਾਰਦਾਤ 'ਚ ਸ਼ਾਮਿਲ 5ਵੇਂ ਵਿਅਕਤੀ ਦੀ ਪੁਲਿਸ ਅਜੇ ਤ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਵਿੱਤੀ ਲੈਣ-ਦੇਣ ਕੀਤਾ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।