31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਕਾਂਗਰਸ 'ਚ ਘੱਟ ਗਿਣਤੀ ਵਿੰਗ ਪੰਜਾਬ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਦਿਲਬਰ ਮੁਹੰਮਦ ਖਾਨ ਦੀ ਸਿਫ਼ਾਰਸ਼ 'ਤੇ ਬਣਾਏ 24 ਜ਼ਿਲਿ੍ਹਆਂ ਦੇ ਚੇਅਰਮੈਨ, ਉਪ ਚੇਅਰਪਰਸਨ ਤੇ ਜਨਰਲ ਸਕੱਤਰ <br/>

ਅਜੀਤ ਡੈਸਕ 19-06-2025
ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਘੱਟ ਗਿਣਤੀ ਵਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ.) ਦੇ ਘੱਟ ਗਿਣਤੀ ਵਿੰਗ ਦੀਆਂ ਨਵੀਆਂ ਜ਼ਿਲ੍ਹਾ ਇਕਾਈਆਂ ਦਾ ਗਠਨ ਕੀਤਾ ਹੈ | ਇਹ ਨਿਯੁਕਤੀਆਂ ਪੀ. ਪੀ. ਸੀ. ਸੀ. ਘੱਟ ਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਵਲੋਂ ਕੀਤੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੀਤੀਆਂ ਗਈਆਂ ਹਨ | ਇਨ੍ਹਾਂ ਨਿਯੁਕਤੀਆਂ ਨੂੰ ਏ. ਆਈ. ਸੀ. ਸੀ. ਘੱਟ ਗਿਣਤੀ ਵਿੰਗ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਜਦੋਂਕਿ ਇਹ ਹੁਕਮ ਰਾਸ਼ਟਰੀ ਕੋਆਰਡੀਨੇਟਰ ਅਤੇ ਪੰਜਾਬ ਇੰਚਾਰਜ ਮੀਨਾਕਸ਼ੀ ਸਿੰਘ ਦੁਆਰਾ ਜਾਰੀ ਕੀਤੇ ਗਏ ਹਨ | ਪਾਰਟੀ ਨੇ ਅੰਮਿ੍ਤਸਰ ਤੋਂ ਅਨਵਰ ਬੱਬਰ, ਬਠਿੰਡਾ ਤੋਂ ਬੰਟੀ, ਫ਼ਤਿਹਗੜ੍ਹ ਸਾਹਿਬ ਤੋਂ ਹਕੀਮ ਖਾਨ, ਗੁਰਦਾਸਪੁਰ ਤੋਂ ਬਹੁਨ ਮਸੀਹ, ਹੁਸ਼ਿਆਰਪੁਰ ਤੋਂ ਨਵਾਬ ਹੁਸੈਨ, ਪਟਿਆਲਾ ਤੋਂ ਨਫੀਮ ਸਲਮਾਨੀ, ਸੰਗਰੂਰ ਤੋਂ ਜਾਫਰ ਖਾਨ, ਫ਼ਿਰੋਜ਼ਪੁਰ ਤੋਂ ਗਗਨਦੀਪ ਮਸੀਹ, ਮੁਹਾਲੀ ਤੋਂ ਮਨਵਰ ਇਕਬਾਲ, ਜਲੰਧਰ ਤੋਂ ਮੋਬੀਨ ਅਹਿਮਦ, ਪਠਾਨਕੋਟ ਤੋਂ ਅਲੀਉਦੀਨ, ਰੂਪਨਗਰ ਤੋਂ ਇਰਸ਼ਾਦ, ਫ਼ਰੀਦਕੋਟ ਤੋਂ ਅਲੀ ਅਕਬਰ, ਬਰਨਾਲਾ ਤੋਂ ਹਮੀਦ ਮੁਹੰਮਦ, ਮਲੇਰਕੋਟਲਾ ਤੋਂ ਡਾ. ਮੁਹੰਮਦ ਅਸਲਮ, ਤਰਨਤਾਰਨ ਤੋਂ ਸੋਖਾ ਮਸੀਹ, ਫ਼ਾਜ਼ਿਲਕਾ ਤੋਂ ਸੁਬੇ ਸਿੰਘ, ਕਪੂਰਥਲਾ ਤੋਂ ਰਣਜੀਤ ਸਿੰਘ, ਲੁਧਿਆਣਾ ਤੋਂ ਮਹਿਫ਼ੂਜ਼ ਸਲਮਾਨੀ, ਸ਼ਹੀਦ ਭਗਤ ਸਿੰਘ ਨਗਰ ਤੋਂ ਸਾਜਿਦ ਖਾਨ, ਮਾਨਸਾ ਤੋਂ ਸੈਮੂਅਲ ਸਿੱਧੂ, ਮੋਗਾ ਤੋਂ ਬਰਕਤ ਅਲੀ, ਮੁਕਤਸਰ ਤੋਂ ਸੁਮੇਰਦੀਪ ਸਿੰਘ ਅਤੇ ਖੰਨਾ ਤੋਂ ਮੁਹੰਮਦ ਹਰਸ਼ ਸ਼ਾਮਿਲ ਹਨ | ਵਾਈਸ ਚੇਅਰਪਰਸਨਾਂ ਦੀ ਜ਼ਿੰਮੇਵਾਰੀ, ਮੁਸਤਾਕ ਮਸੀਹ, ਡਾ. ਬੀਰ ਮਸੀਹ ਸਹੋਤਾ, ਹਾਕਮ ਦੀਨ, ਹਨੀਫ਼ ਖਾਨ ਨੂੰ ਸੌਂਪੀ ਗਈ ਹੈ ਜਦਕਿ ਜਨਰਲ ਸਕੱਤਰ ਦੇ ਰੂਪ ਵਿਚ ਅਜ਼ਮੀਲ ਖਾਨ, ਰਿਆਜ਼ ਖਾਨ, ਦਿਲਬਾਗ ਮੁਹੰਮਦ, ਨਜ਼ੀਰ ਨਿੰਦੀ, ਇਕਬਾਲ ਖਾਨ, ਬਿੱਟੂ ਖਾਨ, ਐਡਵੋਕੇਟ ਨਹੀਮ, ਸੂਰਜ ਖਾਨ, ਹਾਜੀ ਸਗੀਰ ਮੁਹੰਮਦ, ਸ਼ੇਰ ਖਾਨ, ਅਹਿਮਦ ਅਲੀ ਗੁੱਡੂ, ਗ਼ੁਲਾਮ ਸਰਬਰ ਸੱਬਾ, ਸੁਭਾਸ਼ ਥੋਬਾ, ਸੈਫ਼ ਅਹਿਮਦ, ਯੂਨਿਸ ਮਸੀਹ, ਗੁਲਸ਼ਨ ਮਸੀਹ, ਮੁਹੰਮਦ ਇਕਬਾਲ, ਮੁਹੰਮਦ ਹਾਰਿਸ਼, ਅਨਵਰ ਹੁਸੈਨ ਜੀਰਾ, ਇਮਰਾਨ ਖਾਨ, ਜੱਬਾਰ ਖਾਨ, ਨਗੀਨਾ ਬੇਗਮ, ਮੁਹੰਮਦ ਅਸਲਮ, ਧਰਮਵੀਰ ਸਿੰਘ ਸਾਹਨੇਵਾਲ, ਸ਼ੰਕਰ ਸਿੰਘ ਮਹਿਰਾ, ਨੌਸ਼ਾਦ ਅਹਿਮਦ, ਰੋਹਿਤ ਪਾਲ, ਚਰਨਜੀਤ ਮਸੀਹ, ਅਰੁਣ ਮਲਿਕ, ਸੈਮੁਅਲ ਸਿੱਧੂ, ਰਾਜ ਮਸੀਹ ਹੰਸ, ਆਸ਼ੀਸ਼ ਜੌਨ, ਸੈਮੁਅਲ ਮਸੀਹ, ਰਮਜੀਤ ਸਿੰਘ ਭੱਟੀ, ਰਮਨਦੀਪ ਸਿੰਘ ਨਰੂਲਾ ਨੂੰ ਸੌਂਪੀ ਗਈ ਹੈ |

ਪਿਛਲੀ ਖ਼ਬਰ ਕਰਾਚੀ ਦੇ ਮਿਲੇਨੀਅਮ ਮਾਲ 'ਚ ਅੱਗ ਲੱਗਣ ਨਾਲ 250 ਦੁਕਾਨਾਂ ਸੜੀਆਂ <br/> ਅਗਲੀ ਖ਼ਬਰ ਜਵੱਦੀ ਟਕਸਾਲ ਵਲੋਂ ਤਿੰਨ ਦਿਨਾਂ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ-2025 ਸੰਪਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।