30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਕੋਦਰ 'ਚ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ-ਨੌਜਵਾਨ ਦੀ ਮੌਤ <br/>

ਅਜੀਤ ਡੈਸਕ 19-06-2025
ਨਕੋਦਰ, (ਜਲੰਧਰ), 18 ਜੂਨ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਕੋਦਰ ਬਾਈਪਾਸ ਨਹਿਰ ਨੇੜੇ ਜਿੰਮ ਦੇ ਬਾਹਰ ਦੋ ਧਿਰਾਂ ਦੀ ਲੜਾਈ 'ਚ ਇਕ ਧਿਰ ਵਲੋਂ ਚਲਾਈਆਂ ਗਈਆਂ ਗੋਲੀਆਂ 'ਚ ਜਿੰਮ 'ਚ ਕੰਮ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜੀ ਧਿਰ ਦਾ ਵਿਅਕਤੀ ਜ਼ਖਮੀ ਹੋ ਗਿਆ | ਪੁਲਿਸ ਨੇ ਫਾਰਚੂਨਰ ਅਤੇ ਸਵਿਫਟ ਕਬਜ਼ੇ 'ਚ ਲੈ ਲਈ ਹੈ | ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ | ਮਿ੍ਤਕ ਦੀ ਪਹਿਚਾਣ ਜੋਗਰਾਜ ਪੁੱਤਰ ਪਲਵਿੰਦਰ ਸਿੰਘ ਵਾਸੀ ਮਹਿਮੂਵਾਲ ਦੇ ਰੂਪ 'ਚ ਹੋਈ | ਮਿ੍ਤਕ ਜਿੰਮ 'ਚ ਕੰਮ ਕਰਦਾ ਸੀ ਤੇ ਉਹ ਉਸ ਵੇਲੇ ਜਿੰਮ 'ਚ ਸੀ, ਗੋਲੀਆਂ ਚੱਲਣ ਸਮੇਂ ਇਕ ਗੋਲੀ ਉਸ ਦੇ ਲੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ | ਫਾਰਚੂਨਰ ਸਵਾਰ ਕੁਝ ਨੌਜਵਾਨਾਂ ਨੇ ਇਕ ਹੋਰ ਫਾਰਚੂਨਰ ਸਵਾਰ ਅਤੇ ਸਵਿਫਟ ਸਵਾਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ | ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸੁਖਪਾਲ ਸਿੰਘ, ਥਾਣਾ ਸਿਟੀ ਮੁਖੀ ਅਮਨ ਸੈਣੀ ਮੌਕੇ 'ਤੇ ਪਹੁੰਚੇ | ਇਸ ਮੌਕੇ ਡੀ.ਐੱਸ.ਪੀ. ਨਕੋਦਰ ਸੁਖਪਾਲ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6.30 ਵਜੇ ਸੂਚਨਾ ਮਿਲੀ ਕਿ ਨਕੋਦਰ ਬਾਈਪਾਸ ਜਿੰਮ ਦੇ ਬਾਹਰ ਦੋ ਫਾਰਚੂਨਰ ਅਤੇ ਇਕ ਸਵਿਫਟ ਗੱਡੀ 'ਚ ਸਵਾਰ ਦੋ ਧਿਰਾਂ 'ਚ ਲੜਾਈ ਦੌਰਾਨ ਗੋਲੀਆਂ ਚੱਲੀਆਂ ਹਨ, ਜਿਸ 'ਚ ਜਿੰਮ 'ਚ ਕੰਮ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ | ਗੋਲੀਆਂ ਚੱਲਣ ਦੀ ਘਟਨਾ 'ਚ ਇਕ ਧਿਰ ਦਾ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ | ਉਸ ਦਾ ਇਲਾਜ ਚੱਲ ਰਿਹਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਨਵਾਂਸ਼ਹਿਰ ਟੈਂਪੂ ਥ੍ਰੀ ਵੀਲ੍ਹਰ ਯੂਨੀਅਨ ਦਾ ਵਫਦ ਡੀ.ਐਸ.ਪੀ ਨੂੰ ਮਿਲਿਆ ਅਗਲੀ ਖ਼ਬਰ ਮੁਹਾਲੀ ਪੁਲਿਸ ਵਲੋਂ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।