ਸ਼ਿਲਾਂਗ, 18 ਜੂਨ (ਪੀ. ਟੀ. ਆਈ.)-ਮੇਘਾਲਿਆ 'ਚ ਹਨੀਮੂਨ ਦੌਰਾਨ ਆਪਣੇ ਪਤੀ ਦੀ ਹੱਤਿਆ ਦੇ ਦੋਸ਼ 'ਚ ਗਿ੍ਫ਼ਤਾਰ ਕੀਤੀ ਗਈ ਸੋਨਮ ਰਘੂਵੰਸ਼ੀ ਨੇ ਆਪਣੇ ਵਿਆਹ ਤੋਂ ਪਹਿਲਾਂ ਸੰਜੇ ਵਰਮਾ ਨਾਮਕ ਵਿਅਕਤੀ ਨੂੰ 100 ਤੋਂ ਵੱਧ ਫੋਨ ਕਾਲਾਂ ਕੀਤੀਆਂ ਸਨ | ਹਾਲਾਂਕਿ, ਬਾਅਦ 'ਚ ਪਤਾ ਲੱਗਾ ਕਿ ਇਹ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਦਾ ਹੀ ਨੰਬਰ ਸੀ | ਪੁਲਿਸ ਨੇ ਸ਼ੁਰੂ 'ਚ ਵਰਮਾ ਦਾ ਪਤਾ ਲਗਾਉਣ ਲਈ ਇੰਦੌਰ 'ਚ ਇਕ ਖੋਜ ਮੁਹਿੰਮ ਸ਼ੁਰੂ ਕੀਤੀ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਵਰਮਾ ਕੋਈ ਹੋਰ ਨਹੀਂ, ਸਗੋਂ ਕੁਸ਼ਵਾਹਾ ਹੀ ਹੈ |