ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਹਾਸੇ ਮਜ਼ਾਕ ਲਈ ਮਸ਼ਹੂਰ ਟੀ.ਵੀ. ਸੀਰੀਅਲ ਗ੍ਰੇਟ ਇੰਡੀਆ ਕਪਿਲ ਸ਼ੋਅ 'ਚ ਸਾਬਕਾ ਕ੍ਰਿਕੇਟਰ ਤੇ ਸੀਨੀ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋ ਚੁੱਕੀ ਹੈ ਅਤੇ ਇਸ ਦਾ ਪਹਿਲਾ ਨਵਾਂ ਸੀਜ਼ਨ 21 ਜੂਨ ਨੂੰ ਸ਼ੁਰੂ ਹੋ ਰਿਹਾ ਹੈ | ਇਸ ਦੀ ਜਾਣਕਾਰੀ ਖੁਦ ਸ: ਸਿੱਧੂ ਵਲੋਂ ਆਪਣੇ ਸ਼ੋਸਲ ਮੀਡੀਆ ਖਾਤੇ 'ਤੇ ਦਿੱਤੀ ਗਈ ਹੈ ਜਿਸ 'ਚ ਉਨ੍ਹਾਂ ਸਿਕੰਦਰ ਕਾ ਸਵੈਗ, ਕਪਿਲ ਕੀ ਟਾਇਮਿੰਗ ਤੇ ਸਿੱਧੂ ਬੈਕ ਆਨ ਦਾ ਸ਼ੋਅ ਬਲਾਕਬਸਟਰ ਲਿਖਿਆ ਹੈ | ਇਹ ਸ਼ੋਅ ਦਾ ਸਮਾਂ ਰਾਤ 8 ਵਜੇ ਦਾ ਹੈ ਜਦੋਂਕਿ ਸ: ਸਿੱਧੂ ਤੇ ਕਪਿਲ ਸ਼ਰਮਾ ਇਕ ਵਾਰ ਮੁੜ ਇਕੱਠੇ ਨਜ਼ਰ ਆਉਣਗੇ | ਅੱਜ ਇਸ ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ ਜਿਸ 'ਚ ਅਦਾਕਾਰ ਸਲਮਾਨ ਖਾਂ ਬਤੌਰ ਮਹਿਮਾਨ ਵੀ ਨਜ਼ਰ ਆ ਰਹੇ ਹਨ | ਇਸ ਵਿਚ ਸ: ਸਿੱਧੂ ਤੇ ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ, ਕਿਕੂ ਸ਼ਾਰਦਾ ਆਦਿ ਕਲਾਕਾਰ ਵੀ ਨਜ਼ਰ ਆਉਣਗੇ | ਇਸ ਵਿਚ ਸਲਮਾਨ ਖਾਂ ਤੇ ਕਪਿਲ ਸ਼ਰਮਾ ਗੀਤ ਗਾਉਂਦੇ ਵੀ ਨਜ਼ਰ ਆ ਰਹੇ ਹਨ ਜਦੋਂ ਕਿ ਸ: ਸਿੱਧੂ ਪਹਿਲਾਂ ਵਾਂਗ ਹੀ ਦਰਸ਼ਕਾਂ ਦੀ ਮੁੱਖ ਕੁਰਸੀ 'ਤੇ ਬੈਠੇ ਹੋਏ ਹਾਸੇ ਦੇ ਠਹਾਕੇ ਲਾਉਂਦੇ ਨਜ਼ਰ ਆਉਣਗੇ |
ਗ੍ਰੇਟ ਇੰਡੀਆ ਕਪਿਲ ਸ਼ੋਅ 'ਚ ਸਿੱਧੂ ਦੀ ਵਾਪਸੀ-ਪਹਿਲਾ ਸ਼ੋਅ ਭਲਕੇ <br/>
ਅਜੀਤ ਡੈਸਕ
20-06-2025