13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅਦਾਲਤ ਵਲੋਂ ਨੀਰਵ ਮੋਦੀ ਤੇ ਉਸ ਦੀ ਭੈਣ ਦੀ 66 ਕਰੋੜ ਰੁਪਏ ਦੀ ਜਾਇਦਾਦ ਈ.ਡੀ. ਤੋਂ ਪੀ.ਐਨ.ਬੀ. ਨੂੰ ਸੌਂਪਣ ਦੀ ਇਜਾਜ਼ਤ <br/>

ਅਜੀਤ ਡੈਸਕ 20-06-2025

ਮੁੰਬਈ, 19 ਜੂਨ (ਪੀ. ਟੀ. ਆਈ.)-ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੀ ਭੈਣ ਪੂਰਵੀ ਮੋਦੀ ਦੀ ਮਲਕੀਅਤ ਵਾਲੀਆਂ 66.33 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਕਿ ਬਹੁ-ਕਰੋੜੀ ਪੀ. ਐਨ. ਬੀ. ਧੋਖਾਧੜੀ ਮਾਮਲੇ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜ਼ਬਤ ਕੀਤੀਆਂ ਗਈਆਂ ਹਨ | ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਵਲੋਂ ਦਾਇਰ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ ਜਾਇਦਾਦਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਜੋ ਬਕਾਇਆ ਰਕਮ ਦੀ ਵਸੂਲੀ ਲਈ ਉਨ੍ਹਾਂ ਨੂੰ ਵੇਚਿਆ ਜਾਂ ਨਿਲਾਮ ਕੀਤਾ ਜਾ ਸਕੇ | ਕੇਂਦਰੀ ਏਜੰਸੀ ਨੇ ਪੀ. ਐਨ. ਬੀ. ਧੋਖਾਧੜੀ ਮਾਮਲੇ 'ਚ ਮੋਦੀ ਤੇ ਹੋਰਾਂ ਵਿਰੁੱਧ ਹਵਾਲਾ ਰਾਸ਼ੀ ਜਾਂਚ ਦੇ ਸੰਬੰਧ 'ਚ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਸੀ | ਵਿਸ਼ੇਸ਼ ਜੱਜ ਏ. ਵੀ. ਗੁਜਰਾਤੀ, ਜਿਨ੍ਹਾਂ ਨੂੰ ਹਵਾਲਾ ਰਾਸ਼ੀ ਰੋਕਥਾਮ ਐਕਟ (ਪੀ.ਐਮ.ਐਲ.ਏ.) ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਨੇ 17 ਜੂਨ ਨੂੰ ਦਿੱਤੇ ਆਪਣੇ ਆਦੇਸ਼ 'ਚ ਬੈਂਕ ਨੂੰ ਇਕ ਹਲਫ਼ਨਾਮਾ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ ਤਾਂ ਜੋ ਭਵਿੱਖ 'ਚ ਲੋੜ ਪੈਣ 'ਤੇ ਜਾਇਦਾਦ ਦੀ ਵਸੂਲ ਕੀਤੀ ਜਾ ਸਕੇ | ਇਨ੍ਹਾਂ ਜਾਇਦਾਦਾਂ 'ਚ ਮੁੰਬਈ ਦੇ ਵਰਲੀ ਇਲਾਕੇ ਦੇ ਸਮੁੰਦਰ ਮਹਿਲ 'ਚ ਮੋਦੀ ਦੇ ਘਰ ਤੋਂ ਮਿਲੇ ਗਹਿਣੇ, ਸਿੱਕੇ, ਘੜੀਆਂ ਅਤੇ ਨਕਦੀ ਸ਼ਾਮਿਲ ਹੈ, ਜਿਸ ਦੀ ਕੀਮਤ 40.83 ਕਰੋੜ ਰੁਪਏ ਹੈ |

ਪਿਛਲੀ ਖ਼ਬਰ ਭਾਰਤ ਵਲੋਂ 5ਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾ... ਅਗਲੀ ਖ਼ਬਰ ਏਅਰ ਇੰਡੀਆ 18 ਅੰਤਰਰਾਸ਼ਟਰੀ ਮਾਰਗਾਂ 'ਤੇ ਘੱਟ ਕਰੇਗੀ ਉਡਾਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।