13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਾਂਗਰਸ ਲੀਡਰਸ਼ਿਪ 'ਚ ਕੁਝ ਲੋਕਾਂ ਨਾਲ ਮੇਰੇ ਮਤਭੇਦ-ਸ਼ਸ਼ੀ ਥਰੂਰ <br/>

ਅਜੀਤ ਡੈਸਕ 20-06-2025

ਤਿਰੂਵਨੰਤਪੁਰਮ, 19 ਜੂਨ (ਪੀ. ਟੀ. ਆਈ.)-ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੇ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਉਨ੍ਹਾਂ ਦੇ ਪਾਰਟੀ ਲੀਡਰਸ਼ਿਪ 'ਚ ਕੁਝ ਲੋਕਾਂ ਨਾਲ ਮਤਭੇਦ ਹਨ ਪਰ ਉਹ ਨੀਲਾਂਬੁਰ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਇਨ੍ਹਾਂ ਬਾਰੇ ਗੱਲ ਨਹੀਂ ਕਰਨਗੇ | ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਥਰੂਰ, ਜੋ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰਨ ਲਈ ਕੁਝ ਪਾਰਟੀ ਸਾਥੀਆਂ ਦੇ ਜ਼ੁਬਾਨੀ ਹਮਲਿਆਂ ਦਾ ਸ਼ਿਕਾਰ ਹੋਏ ਸਨ, ਨੇ ਕਿਹਾ ਕਿ ਕਾਂਗਰਸ, ਇਸ ਦੀਆਂ ਕਦਰਾਂ-ਕੀਮਤਾਂ ਅਤੇ ਇਸ ਦੇ ਵਰਕਰ ਉਨ੍ਹਾਂ ਨੂੰ ਬਹੁਤ ਪਿਆਰੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 16 ਸਾਲਾਂ ਤੋਂ ਪਾਰਟੀ ਵਰਕਰਾਂ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਉਹ ਉਨ੍ਹਾਂ ਨੂੰ ਕਰੀਬੀ ਦੋਸਤ ਤੇ ਭਰਾ ਮੰਨਦੇ ਹਨ | ਹਾਲਾਂਕਿ, ਕਾਂਗਰਸ ਲੀਡਰਸ਼ਿਪ 'ਚ ਕੁਝ ਲੋਕਾਂ ਨਾਲ ਮੇਰੇ ਮਤਭੇਦ ਹਨ | ਥਰੂਰ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ, ਕਿਉਂਕਿ ਉਨ੍ਹਾਂ 'ਚੋਂ ਕੁਝ ਮੁੱਦੇ ਜਨਤਕ ਖੇਤਰ 'ਚ ਹਨ ਅਤੇ ਤੁਹਾਡੇ (ਮੀਡੀਆ) ਦੁਆਰਾ ਰਿਪੋਰਟ ਕੀਤੇ ਗਏ ਹਨ | ਇਸ ਦੌਰਾਨ ਉਨ੍ਹਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਮਤਭੇਦ ਰਾਸ਼ਟਰੀ ਜਾਂ ਰਾਜ ਲੀਡਰਸ਼ਿਪ ਕਿਸ ਨਾਲ ਹਨ | ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਨੇ ਸੰਕੇਤ ਦਿੱਤਾ ਕਿ ਉਹ ਜ਼ਿਮਨੀ-ਚੋਣ ਨਤੀਜਿਆਂ ਤੋਂ ਬਾਅਦ ਇਨ੍ਹਾਂ ਮਤਭੇਦਾਂ ਬਾਰੇ ਗੱਲ ਕਰ ਸਕਦੇ ਹਨ | ਥਰੂਰ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਕਾਂਗਰਸ ਨੇ ਜਨਤਕ ਤੌਰ 'ਤੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਹੈ, ਜਦੋਂ ਇਕ ਪਾਰਟੀ ਨੇਤਾ ਨੇ ਉਨ੍ਹਾਂ ਨੂੰ 'ਭਾਜਪਾ ਦਾ ਸੁਪਰ ਬੁਲਾਰਾ' ਦੱਸਿਆ ਸੀ |

ਪਿਛਲੀ ਖ਼ਬਰ ਐਲਨ ਮਸਕ ਦੇ ਸਪੇਸਐਕਸ ਦਾ ਰਾਕੇਟ ਫਟਿਆ ਅਗਲੀ ਖ਼ਬਰ ਭਾਰਤ ਵਲੋਂ 5ਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।