13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਐਲਨ ਮਸਕ ਦੇ ਸਪੇਸਐਕਸ ਦਾ ਰਾਕੇਟ ਫਟਿਆ

ਅਜੀਤ ਡੈਸਕ 20-06-2025

ਆਸਟਿਨ (ਅਮਰੀਕਾ), 19 ਜੂਨ (ਏ.ਪੀ.)-ਇਥੇ ਟੈਕਸਸ ਸੂਬੇ 'ਚ ਐਲਨ ਮਸਕ ਦੇ ਸਪੇਸਐਕਸ ਦਾ ਇਕ ਰਾਕੇਟ (ਸਟਾਰਸ਼ਿਪ) ਪ੍ਰੀਖਣ ਦੌਰਾਨ ਬੁੱਧਵਾਰ ਰਾਤ ਨੂੰ ਫਟ ਗਿਆ। ਇਸ ਜ਼ੋਰਦਾਰ ਧਮਾਕੇ ਤੋਂ ਬਾਅਦ ਰਾਕੇਟ ਇਕ ਅੱਗ ਦੇ ਗੋਲੇ 'ਚ ਹੀ ਤਬਦੀਲ ਹੋ ਗਿਆ। ਇਹ ਧਮਾਕਾ ਯੋਜਨਾਬੱਧ ਇਗਨੀਸ਼ਨ ਕ੍ਰਮ ਤੋਂ ਕੁਝ ਪਲ ਪਹਿਲਾਂ ਹੋਇਆ ਤੇ ਇਸ ਕਾਰਨ ਪੁਲਾੜ ਯਾਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਕੰਪਨੀ ਨੇ ਕਿਹਾ ਕਿ ਸਟਾਰਸ਼ਿਪ ਨੂੰ ਟੈਕਸਸ ਦੇ ਦੱਖਣੀ ਸਿਰੇ 'ਤੇ ਸਥਿਤ ਸਪੇਸਐਕਸ ਦੇ ਲਾਂਚ ਸਾਈਟ ਸਟਾਰਬੇਸ ਵਿਖੇ ਦਸਵੇਂ ਉਡਾਣ ਪ੍ਰੀਖਣ ਦੀ ਤਿਆਰੀ ਕਰਦੇ ਸਮੇਂ ਰਾਤ 11 ਵਜੇ ਦੇ ਕਰੀਬ ਇਕ ਵੱਡੀ ਅਸੰਗਤੀ ਦਾ ਅਨੁਭਵ ਹੋਇਆ। ਸਪੇਸਐਕਸ ਨੇ 'ਐਕਸ' 'ਤੇ ਇਕ ਬਿਆਨ 'ਚ ਕਿਹਾ ਕਿ ਪੂਰੇ ਆਪਰੇਸ਼ਨ ਦੌਰਾਨ ਸਾਈਟ ਦੇ ਆਲੇ ਦੁਆਲੇ ਇਕ ਸੁਰੱਖਿਅਤ ਖੇਤਰ ਬਣਾਇਆ ਗਿਆ ਸੀ ਤੇ ਸਾਰੇ ਕਰਮਚਾਰੀ ਸੁਰੱਖਿਅਤ ਹਨ।

ਪਿਛਲੀ ਖ਼ਬਰ ਹਾਈ ਕੋਰਟ ਨੇ ਜ਼ੀਰਕਪੁਰ 'ਚ ਪਾਣੀ ਭਰਨ ਤੇ ਸੀਵਰ ਓਵਰਫ਼ਲੋਅ ਦੀ ਵਧਦੀ ਸਮੱਸਿਆ ਦਾ ਲਿਆ ਨੋਟਿਸ ਅਗਲੀ ਖ਼ਬਰ ਕਾਂਗਰਸ ਲੀਡਰਸ਼ਿਪ 'ਚ ਕੁਝ ਲੋਕਾਂ ਨਾਲ ਮੇਰੇ ਮਤਭੇਦ-ਸ਼ਸ਼ੀ ਥਰੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।