13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਡਾ. ਟੀ ਦਿਲੀਪ ਕੁਮਾਰ ਇੰਡੀਅਨ ਨਰਸਿੰਗ ਕੌਂਸਲ ਦੇ ਪਹਿਲੇ ਬੋਰਡ ਮੈਂਬਰ ਚੁਣੇ <br/>

ਅਜੀਤ ਡੈਸਕ 21-06-2025
ਮੋਗਾ, 20 ਜੂਨ (ਸੁਰਿੰਦਰਪਾਲ ਸਿੰਘ)-ਡਾ. ਟੀ ਦਿਲੀਪ ਕੁਮਾਰ ਇੰਡੀਅਨ ਨਰਸਿੰਗ ਕੌਂਸਲ ਦੇ ਪ੍ਰਧਾਨ ਨੇ ਇਤਿਹਾਸ ਵਿਚ ਆਪਣਾ ਨਾਂਅ ਭਾਰਤ ਤੋਂ ਪਹਿਲੇ ਬੋਰਡ ਮੈਂਬਰ ਬਣ ਕੇ ਦਰਜ ਕਰਵਾਇਆ ਜੋ ਕਿ ਇੰਟਰਨੈਸ਼ਨਲ ਕੌਂਸਲ ਆਫ਼ ਨਰਸਿਜ਼ ਲਈ ਚੁਣੇ ਗਏ ਹਨ | ਇਹ ਵਿਸ਼ਵ-ਵਿਆਪੀ ਸੰਸਥਾ ਦੁਨੀਆ ਭਰ ਵਿਚ 28 ਮਿਲੀਅਨ ਤੋਂ ਵੱਧ ਨਰਸਾਂ ਦੀ ਨੁਮਾਇੰਦਗੀ ਕਰਦੀ ਹੈ | ਇਹ ਇਤਿਹਾਸਕ ਪ੍ਰਾਪਤੀ ਨਾ ਸਿਰਫ਼ ਭਾਰਤੀ ਨਰਸਿੰਗ ਭਾਈਚਾਰੇ ਲਈ ਮਾਣ ਦੀ ਗੱਲ ਹੈ ਬਲਕਿ ਵਿਸ਼ਵ ਸਿਹਤ ਸੰਭਾਲ ਸ਼ਾਸਨ ਵਿਚ ਭਾਰਤ ਦੀ ਅਗਵਾਈ ਲਈ ਇਕ ਵੱਡੀ ਪੁਲਾਂਘ ਵੀ ਹੈ | ਡਾ. ਕੁਮਾਰ ਦੀ ਆਈ.ਸੀ.ਐਨ. ਬੋਰਡ ਲਈ ਚੋਣ ਦੁਨੀਆ ਭਰ ਵਿਚ ਨਰਸਿੰਗ ਤੇ ਸਿਹਤ ਸੰਭਾਲ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਭਾਰਤ ਦੇ ਵੱਧ ਰਹੇ ਪ੍ਰਭਾਵ ਦੀ ਇਕ ਮਾਣਮੱਤੀ ਪ੍ਰਾਪਤੀ ਹੈ | ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਵਲੋਂ ਇਸ ਮਾਣਮੱਤੀ ਪ੍ਰਾਪਤੀ 'ਤੇ ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਐਨ.ਟੀ.ਆਈ.ਏ. ਤੇ ਤਜਿੰਦਰ ਸਿੰਘ ਸਰਾਂ ਭਾਜਪਾ ਆਗੂ ਵਲੋਂ ਦਿੱਲੀ ਵਿਖੇ ਮਿਲ ਕੇ ਡਾ. ਦਿਲੀਪ ਕੁਮਾਰ ਨੂੰ ਉਨ੍ਹਾਂ ਦੀ ਮਾਣਮੱਤੀ ਪ੍ਰਾਪਤੀ 'ਤੇ ਵਧਾਈਆਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਪਾਕਿ 'ਚ ਸਿਗਨਲ ਖੰਭੇ ਦੀ ਪੌੜੀ ਨਾਲ ਰੇਲ ਗੱਡੀਆਂ ਟਕਰਾਈਆਂ-27 ਯਾਤਰੀ ਜ਼ਖ਼ਮੀ <br/> ਅਗਲੀ ਖ਼ਬਰ ਸਾਡੀ ਸਹਿਮਤੀ ਨਾਲ ਸਾਊਦੀ ਪਿ੍ੰਸ ਨੇ ਜੰਗਬੰਦੀ ਬਾਰੇ ਭਾਰਤ ਨਾਲ ਕੀਤੀ ਗੱਲਬਾਤ-ਇਸਹਾਕ ਡਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।