14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅਹਿਮਦਾਬਾਦ ਜਹਾਜ਼ ਹਾਦਸੇ ਦੇ 231 ਪੀੜਤਾਂ ਦੀ ਹੋਈ ਪਛਾਣ 210 ਲਾਸ਼ਾਂ ਨੂੰ ਪਰਿਵਾਰਾਂ ਹਵਾਲੇ ਕੀਤਾ

ਅਜੀਤ ਡੈਸਕ 21-06-2025
ਅਹਿਮਦਾਬਾਦ, 20 ਜੂਨ (ਏਜੰਸੀ)-ਅਹਿਮਦਾਬਾਦ ਜਹਾਜ਼ ਹਾਦਸੇ 'ਚ ਮਾਰੇ ਗਏ 270 ਲੋਕਾਂ 'ਚੋਂ 231 ਦੀ ਪਛਾਣ ਡੀ.ਐਨ.ਏ. ਟੈਸਟਾਂ ਰਾਹੀਂ ਕੀਤੀ ਜਾ ਚੁੱਕੀ ਹੈ, ਜਦੋਂਕਿ 210 ਲਾਸ਼ਾਂ ਨੂੰ ਪਰਿਵਾਰਾਂ ਹਵਾਲੇ ਕਰ ਦਿੱਤਾ ਗਿਆ ਹੈ | ਅਧਿਕਾਰੀ ਪੀੜਤਾਂ ਦੀ ਪਛਾਣ ਲਈ ਡੀ.ਐਨ.ਏ. ਮਿਲਾਣ ਕਰ ਰਹੇ ਹਨ, ਕਿਉਂਕਿ ਕਈ ਲਾਸ਼ਾਂ ਜ਼ਿਆਦਾ ਸੜ ਗਈਆਂ ਹਨ ਜਾਂ ਖ਼ਰਾਬ ਹੋ ਗਈਆਂ ਹਨ | ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਰਾਕੇਸ਼ ਜੋਸ਼ੀ ਨੇ ਕਿਹਾ ਕਿ 210 ਪੀੜਤਾਂ, ਜਿਨ੍ਹਾਂ ਦੀਆਂ ਲਾਸ਼ਾਂ ਪਰਿਵਾਰਾਂ ਹਵਾਲੇ ਕੀਤੀਆਂ ਗਈਆਂ ਹਨ, ਉਨ੍ਹਾਂ 'ਚ 166 ਭਾਰਤੀ, 36 ਬਿ੍ਟਿਸ਼ ਨਾਗਰਿਕ, 7 ਪੁਰਤਗਾਲੀ ਨਾਗਰਿਕ ਅਤੇ ਇਕ ਕੈਨੇਡੀਅਨ ਨਾਗਰਿਕ ਸ਼ਾਮਿਲ ਹਨ | ਜੋਸ਼ੀ ਨੇ ਦੱਸਿਆ ਕਿ 166 ਭਾਰਤੀਆਂ ਵਿਚੋਂ ਕੁੱਲ 155 ਜਹਾਜ਼ ਵਿਚ ਸਵਾਰ ਸਨ | ਉਨ੍ਹਾਂ ਕਿਹਾ ਕਿ ਹੁਣ ਤੱਕ ਜਿਨ੍ਹਾਂ ਭਾਰਤੀ ਪੀੜਤਾਂ ਦੀ ਪਛਾਣ ਕੀਤੀ ਗਈ ਹੈ, ਉਹ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਦੀਉ ਤੇ ਨਾਗਾਲੈਂਡ ਤੋਂ ਹਨ |

ਪਿਛਲੀ ਖ਼ਬਰ ਦਿੱਲੀ-ਪੁਣੇ ਉਡਾਣ ਪੰਛੀ ਨਾਲ ਟਕਰਾਈ, ਵਾਪਸੀ ਯਾਤਰਾ ਰੱਦ ਅਗਲੀ ਖ਼ਬਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਕਰਵਾਇਆ ਸਾਹਿਤਕ ਤੇ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।