14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਿੱਲੀ 'ਚ ਪੁਰਾਣੇ ਵਾਹਨਾਂ ਨੂੰ 1 ਜੁਲਾਈ ਤੋਂ ਨਹੀਂ ਮਿਲੇਗਾ ਤੇਲ <br/>

ਅਜੀਤ ਡੈਸਕ 21-06-2025
ਨਵੀਂ ਦਿੱਲੀ, 20 ਜੂਨ (ਪੀ. ਟੀ. ਆਈ.)-ਦਿੱਲੀ ਤੇ ਦਿੱਲੀ-ਐਨ.ਸੀ.ਆਰ. 'ਚ ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ | ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐਮ.) ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ 1 ਜੁਲਾਈ ਤੋਂ ਪੁਰਾਣੇ ਵਾਹਨਾਂ ਨੂੰ ਤੇਲ ਨਹੀਂ ਮਿਲੇਗਾ ਤੇ ਇਸ ਰੋਕ ਨੂੰ ਯਕੀਨੀ ਬਣਾਉਣ ਲਈ ਦਿੱਲੀ ਦੇ ਸਾਰੇ 520 ਪੈਟਰੋਲ ਪੰਪਾਂ 'ਤੇ ਆਟੋਮੇਟਿਡ ਨੰਬਰ ਪਲੇਟ ਰੀਕੋਗਨੀਸ਼ਨ (ਏ.ਐਨ.ਪੀ.ਆਰ.) ਕੈਮਰੇ ਲਗਾਏ ਗਏ ਹਨ | ਇਹ ਨਿਯਮ ਭਾਰਤ ਭਰ 'ਚ ਰਿਜ਼ਟਰਡ ਸਾਰੇ ਵਾਹਨਾਂ 'ਤੇ ਲਾਗੂ ਹੋਵੇਗਾ | ਸੀ.ਏ.ਕਿਊ.ਐਮ. ਨੇ ਕਿਹਾ ਕਿ ਅਜਿਹੇ ਵਾਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਇਨ੍ਹਾਂ ਨੂੰ ਕੇਂਦਰੀ ਡੇਟਾ ਬੇਸ ਨਾਲ ਜੋੜਿਆ ਜਾਵੇਗਾ | ਇਹ ਸਿਸਟਮ 1 ਨਵੰਬਰ ਤੋਂ ਐਨ.ਸੀ.ਆਰ. ਦੇ 5 ਜ਼ਿਲਿ੍ਹਆਂ 'ਚ ਲਾਗੂ ਕੀਤਾ ਜਾਵੇਗਾ ਅਤੇ ਇਹ 1 ਅਪ੍ਰੈਲ, 2026 ਤੋਂ ਪੂਰੇ ਐਨ.ਸੀ.ਆਰ. 'ਚ ਲਾਗੂ ਹੋ ਜਾਵੇਗਾ | ਵਾਹਨਾਂ ਨੂੰ ਤੇਲ ਨਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਬਤ ਕਰਨ ਅਤੇ ਸਕ੍ਰੈਪ 'ਚ ਭੇਜਣ ਦੀ ਕਾਰਵਾਈ ਵੀ ਕੀਤੀ ਜਾਵੇਗੀ | ਟਰੈਫਿਕ ਪੁਲਿਸ ਤੇ ਟਰਾਂਸਪੋਰਟ ਵਿਭਾਗ ਮਿਲ ਕੇ ਇਹ ਕਾਰਵਾਈ ਕਰਨਗੇ |

ਪਿਛਲੀ ਖ਼ਬਰ ਲੁਧਿਆਣਾ 'ਚ ਉਸਾਰੀ ਅਧੀਨ ਕੁੰਦਨਪੁਰੀ ਪੁਲੀ ਤੋਂ ਲੰਘਦਾ ਬੱਚਾ ਨਾਲੇ 'ਚ ਡਿੱਗਿਆ <br/> ਅਗਲੀ ਖ਼ਬਰ ਏਅਰ ਇੰਡੀਆ ਵਲੋਂ 8 ਉਡਾਣਾਂ ਰੱਦ ਬੁਕਿੰਗ 'ਚ 20 ਫ਼ੀਸਦੀ ਦੀ ਗਿਰਾਵਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।