19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦਲ ਖ਼ਾਲਸਾ ਦਾ ਇੰਸਟਾਗਰਾਮ ਖਾਤਾ 'ਬਲਾਕ'

ਅਜੀਤ ਡੈਸਕ 22-06-2025
ਅੰਮਿ੍ਤਸਰ, 21 ਜੂਨ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਦਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ 'ਤੇ 'ਦਲ ਖ਼ਾਲਸਾ ਆਫ਼ੀਸ਼ੀਅਲ' ਨਾਂਅ ਦਾ ਅਕਾਊਾਟ ਭਾਰਤ ਸਰਕਾਰ ਵਲੋਂ ਬਲਾਕ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇੰਸਟਾਗਰਾਮ ਅਕਾਊਾਟ ਰਾਹੀਂ ਦਲ ਖ਼ਾਲਸਾ ਵਲੋਂ ਪੰਜਾਬ ਵਿਚ ਅਰੰਭੀ 'ਪਿੰਡ-ਪਿੰਡ ਸ਼ਹਿਰ-ਸ਼ਹਿਰ ਖ਼ਾਲਿਸਤਾਨ ਲਹਿਰ' ਬਾਰੇ ਦੁਨੀਆ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ ਤੇ ਕੇਵਲ ਇਕ ਮਹੀਨਾ ਪਹਿਲਾਂ ਬਣਾਏ ਇਸ ਅਕਾਉੂਾਟ ਆਪਣੀ ਰੀਚ ਤਕਰੀਬਨ ਇਕ ਮਿਲੀਅਨ ਤੱਕ ਬਣਾ ਲਈ ਸੀ | ਦਲ ਖ਼ਾਲਸਾ ਆਗੂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਨੇ ਇਸ ਮੁਹਿੰਮ ਅਤੇ ਜਥੇਬੰਦੀ ਦੇ ਇੰਸਟਾਗਰਾਮ ਖਾਤੇ ਦੀ ਵਧ ਰਹੀ ਲੋਕਪਿ੍ਯਤਾ ਨੂੰ ਦੇਖਦੇ ਹੋਏ ਹੀ ਇਹ ਖਾਤਾ ਬੰਦ ਕੀਤਾ ਗਿਆ ਹੈ | ਹਾਲਾਂਕਿ ਜਥੇਬੰਦੀ ਦਾ ਇਸੇ ਨਾਂਅ ਦਾ ਫੇਸਬੁੱਕ ਖਾਤਾ ਜਾਰੀ ਹੈ |

ਪਿਛਲੀ ਖ਼ਬਰ ਆਈ.ਏ.ਐਸ. ਬਬੀਤਾ ਕਲੇਰ ਦੇ ਸੁਰੱਖਿਆ ਕਰਮੀ ਨੇ ਚਲਾਈ ਗੋਲੀ-ਗੁਆਂਢੀ ਦਾ ਮੈਨੇਜਰ ਜ਼ਖ਼ਮੀ ਅਗਲੀ ਖ਼ਬਰ ਇੰਗਲੈਂਡ ਆਧਾਰਿਤ ਧਰਮਾ ਸੰਧੂ ਦੀ ਅਗਵਾਈ ਵਾਲੇ ਬੀ.ਕੇ.ਆਈ. ਮਾਡਿਊਲ ਦਾ ਪਰਦਾਫਾਸ਼ ਛੇ ਅਤਿ-ਆਧੁਨਿਕ ਵਿਦੇਸ਼ੀ ਪਿਸਤੌਲਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।