19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਚਾਇਨਾ ਡੋਰ ਦੀ ਲਪੇਟ 'ਚ ਆਉਣ ਨਾਲ ਡਾਕਟਰ ਦੀ ਮੌਤ

ਅਜੀਤ ਡੈਸਕ 22-06-2025
ਅੰਮਿ੍ਤਸਰ, 21 ਜੂਨ (ਗਗਨਦੀਪ ਸ਼ਰਮਾ)-ਐਲੀਵੇਟਿਡ ਰੋਡ ਵਿਖੇ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਨਿੱਜੀ ਹਸਪਤਾਲ ਦੇ ਡਾਕਟਰ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਡਾ. ਸ਼ਮਸ਼ੇਰ ਸਿੰਘ (45 ਸਾਲ) ਵਾਸੀ ਸੁਲਤਾਨਵਿੰਡ ਰੋਡ ਵਜੋਂ ਹੋਈ ਹੈ | ਕੋਟ ਖਾਲਸਾ ਵਾਸੀ ਹਰਤੇਜ ਸਿੰਘ ਨੇ ਦੱਸਿਆ ਕਿ ਉਸਦੇ ਮਾਮਾ ਸ਼ਮਸ਼ੇਰ ਸਿੰਘ ਹਵਾਈ ਅੱਡਾ ਰੋਡ ਵਿਖੇ ਸਥਿਤ ਇਕ ਨਾਮੀ ਹਸਪਤਾਲ 'ਚ ਡਾਕਟਰ ਸਨ | ਰੋਜ਼ਾਨਾ ਵਾਂਗ ਬੀਤੇ ਵੀਰਵਾਰ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਸਪਤਾਲ ਜਾ ਰਹੇ ਸਨ | ਰਸਤੇ ਵਿਚ ਐਲੀਵੇਟਿਡ ਰੋਡ 'ਤੇ ਚਾਈਨਾ ਡੋਰ ਗਲੇ 'ਚ ਫਿਰ ਗਈ, ਜੋ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਈ | ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਮੁਤਾਬਿਕ ਸਾਹ ਵਾਲੀ ਨਲੀ ਕੱਟਣ ਅਤੇ ਜ਼ਿਆਦਾ ਖੂਨ ਵਗ ਜਾਣ ਕਰਕੇ ਉਸਦੇ ਮਾਮਾ ਸ਼ਮਸ਼ੇਰ ਸਿੰਘ ਦੀ ਮੌਤ ਹੋਈ ਹੈ |

ਪਿਛਲੀ ਖ਼ਬਰ ਫਾਈਨਾਂਸਰ ਔਰਤ ਦਾ ਦਿਨ-ਦਿਹਾੜੇ ਕਤਲ <br/> ਅਗਲੀ ਖ਼ਬਰ ਪੰਜਾਬ ਵਿਚ ਕਬੂਤਰਬਾਜ਼ੀ ਮੁਕਾਬਲਿਆਂ 'ਤੇ ਲੱਗੀ ਰੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।