19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਫਾਈਨਾਂਸਰ ਔਰਤ ਦਾ ਦਿਨ-ਦਿਹਾੜੇ ਕਤਲ <br/>

ਅਜੀਤ ਡੈਸਕ 22-06-2025

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਪੰਜਾਬੀ ਬਾਗ ਚੌਂਕ ਵਿਚ ਅੱਜ ਦਿਨ ਦਿਹਾੜੇ ਇਕ ਔਰਤ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੋਨਮ ਜੈਨ ਪਤਨੀ ਸੁਰਿੰਦਰ ਜੈਨ ਵਜੋਂ ਕੀਤੀ ਗਈ ਹੈ, ਉਸਦੀ ਉਮਰ 55 ਸਾਲ ਦੇ ਕਰੀਬ ਸੀ | ਘਟਨਾ ਦਾ ਪਤਾ ਅੱਜ ਬਾਅਦ ਦੁਪਹਿਰ ਉਸ ਵਕਤ ਲੱਗਿਆ ਜਦੋਂ ਸੁਰਿੰਦਰ ਜੈਨ ਖਾਣਾ ਖਾਣ ਲਈ ਘਰ ਆਇਆ ਤਾਂ ਘਰ ਦੇ ਦਰਵਾਜੇ ਖੁੱਲੇ ਸਨ, ਜਦੋਂ ਉਸਨੇ ਆਪਣੀ ਪਤਨੀ ਸੋਨਮ ਨੂੰ ਆਵਾਜ਼ ਲਗਾਈ ਤਾਂ ਉਸਨੇ ਜਵਾਬ ਨਹੀਂ ਦਿੱਤਾ | ਜਦੋਂ ਉਹ ਬਾਥਰੂਮ ਵਿਚ ਗਿਆ ਤਾਂ ਉੱਥੇ ਸੋਨਮ ਦੀ ਲਾਸ਼ ਖੂਨ ਨਾਲ ਲੱਥਪਥ ਸੀ | ਸੂਚਨਾ ਮਿਲਦਿਆਂ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ | ਸੋਨਮ ਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਕਈ ਜ਼ਖਮਾਂ ਦੇ ਨਿਸ਼ਾਨ ਸਨ | ਪੁਲਿਸ ਵੱਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਸੋਨਮ ਦੇ ਦੋ ਬੱਚੇ ਹਨ ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ, ਜਦਕਿ ਉਸਦਾ ਪਤੀ ਸੁਰਿੰਦਰ ਇੱਕ ਫੈਕਟਰੀ ਵਿਚ ਕੰਮ ਕਰਦਾ ਹੈ | ਜਾਂਚ ਕਰ ਰਹੇ ਏਡੀਸੀਪੀ ਸੁਮੀਰ ਵਰਮਾ ਨੇ ਦੱਸਿਆ ਕਿ ਮਿ੍ਤਕ ਔਰਤ ਸੋਨਮ ਫਾਇਨਾਂਸ ਦਾ ਕੰਮ ਕਰਦੀ ਸੀ ਅਤੇ ਉਸਦਾ ਕਾਫੀ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ | ਅੱਜ ਬਾਅਦ ਦੁਪਹਿਰ ਇੱਕ ਸ਼ੱਕੀ ਨੌਜਵਾਨ ਉਨ੍ਹਾਂ ਦੇ ਘਰ ਆਇਆ ਜੋ ਕਿ ਅੱਧਾ ਘੰਟਾ ਦੇ ਕਰੀਬ ਉੱਥੇ ਰਿਹਾ | ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ ਹੈ | ਇਸ ਨੌਜਵਾਨ 'ਤੇ ਹੀ ਕਤਲ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਯੋਗ ਹੀ ਸਨਾਤਨ ਦਾ ਸਾਰ ਹੈ ਅਤੇ ਜੀਵਨ ਦਾ ਸੱਚ ਹੈ-ਸਵਾਮੀ ਰਾਮਦੇਵ ਕਿਹਾ, ਅੱਜ ਦੁਨੀਆ 'ਚ 200 ਕਰੋੜ ਤੋਂ ਵੱਧ ਲੋਕ ਕਰ... ਅਗਲੀ ਖ਼ਬਰ ਚਾਇਨਾ ਡੋਰ ਦੀ ਲਪੇਟ 'ਚ ਆਉਣ ਨਾਲ ਡਾਕਟਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।