19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭਾਰਤ ਨਿਰਮਾਣ ਤੇ ਨਿਰਯਾਤ ਸੰਮੇਲਨ 2025 'ਚ ਪਹੁੰਚੇ ਵਿੱਤ ਮੰਤਰੀ ਚੀਮਾ <br/>

ਅਜੀਤ ਡੈਸਕ 22-06-2025

ਲੁਧਿਆਣਾ, 21 ਜੂਨ (ਜਗਮੀਤ ਸਿੰਘ/ਜਤਿੰਦਰ ਭੰਬੀ)-ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਸੰਪਰਕ ਵਲੋਂ ਭਾਰਤ ਨਿਰਮਾਣ ਅਤੇ ਨਿਰਯਾਤ ਸੰਮੇਲਨ 2025 'ਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੰਮੇਲਨ ਵਿਚ ਸਰਕਾਰੀ ਅਧਿਕਾਰੀਆਂ, ਉਦਯੋਗ ਦੇ ਆਗੂਆਂ, ਉਦਮੀਆਂ ਅਤੇ ਨਵੀਨਤਾਕਾਰਾਂ ਨੂੰ ਭਾਰਤ ਦੇ ਨਿਰਮਾਣ ਅਤੇ ਨਿਰਯਾਤ ਸਮਰੱਥਾਵਾਂ ਨੂੰ ਵਧਾਉਣ 'ਤੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਇਆ ਗਿਆ ਸੀ, ਜਿਸ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ (ਐਮ.ਐਸ.ਐਮ.ਈ) ਈਕੋਸਿਸਟਮ ਬਾਰੇ ਚਰਚਾ ਕੀਤੀ ਗਈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਫਾਸਟ-ਟਰੈਕ ਸਿੰਗਲ ਵਿੰਡੋ ਸਿਸਟਮ ਅਤੇ ਇਨਵੈਸਟ ਪੰਜਾਬ ਪੋਰਟਲ ਵਰਗੀਆਂ ਪਹਿਲਕਦਮੀਆਂ ਰਾਹੀਂ ਇਕ ਮਜ਼ਬੂਤ ਉਦਯੋਗਿਕ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਐਮ.ਐਸ.ਐਮ.ਈ. ਵਿਕਾਸ ਨੂੰ ਹੁਲਾਰਾ ਦੇਣ ਲਈ ਤਿਆਰ ਕੀਤਾ ਗਿਆ ਹੈ | ਭਾਰਤ ਸਰਕਾਰ ਦੇ ਐਮ.ਐਸ.ਐਮ.ਈ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਇਸ਼ਿਤਾ ਥਮਨ, ਚੇਅਰਮੈਨ ਆਈ.ਸੀ.ਏ.ਆਈ ਲੁਧਿਆਣਾ ਸੀ.ਏ ਮੋਹਿਤ ਵਾਸਨ, ਡਾਇਰੈਕਟਰ ਏਸ਼ੀਆ ਰਿਸਰਚ ਪਾਰਟਨਰਜ਼ ਵਿਨੇ ਕੇ ਮੇਅਰ ਅਤੇ ਸ਼ੁਭਮ ਸ਼ਰਮਾ ਸਮੇਤ ਹੋਰ ਪ੍ਰਮੁੱਖ ਬੁਲਾਰਿਆਂ ਨੇ ਵਿਚਾਰ-ਵਟਾਂਦਰੇ ਅਤੇ ਲਾਈਵ ਪ੍ਰਸ਼ਨ ਅਤੇ ਉਤਰ ਸੈਸ਼ਨਾਂ ਰਾਹੀਂ ਕਾਰਜਸ਼ੀਲ ਸੂਝ ਪ੍ਰਦਾਨ ਕੀਤੀ |

ਪਿਛਲੀ ਖ਼ਬਰ ਮਲੇਰਕੋਟਲਾ ਦੇ ਨੌਜਵਾਨ ਵਲੋਂ ਕੈਨੇਡਾ 'ਚ ਖ਼ੁਦਕੁਸ਼ੀ ਅਗਲੀ ਖ਼ਬਰ ਮੰਡੀਆਂ 'ਚ ਮੱਕੀ ਦਾ ਭਾਅ ਸਮਰਥਨ ਮੁੱਲ ਤੋਂ 600 ਰੁਪਏ ਕੁਇੰਟਲ ਤੱਕ ਘਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।