ਲੁਧਿਆਣਾ, 21 ਜੂਨ (ਆਹੂਜਾ)-ਸਥਾਨਕ ਕੁੰਦਨਪੁਰੀ ਇਲਾਕੇ ਵਿਚ ਬੀਤੀ ਸ਼ਾਮ ਨਾਲੇ ਵਿਚ ਡਿੱਗੇ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਲਾਸ਼ ਦੇਰ ਰਾਤ ਪੁਲਿਸ ਵਲੋਂ ਬਾਕੀ ਅਮਲੇ ਦੀ ਮਦਦ ਨਾਲ ਬਾਹਰ ਕੱਢੀ ਗਈ ਹੈ। ਜਾਣਕਾਰੀ ਅਨੁਸਾਰ ਘਟਨਾ ਬੀਤੀ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਕੁੰਦਨਪੁਰੀ ਦੇ ਰਹਿਣ ਵਾਲਾ 10 ਸਾਲ ਦਾ ਆਸਿਕ ਅਨਸਾਰੀ ਪੁੱਤਰ ਮੁਹੰਮਦ ਰਫ਼ੀਕ ਨੂੰ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਘਰ ਦਾ ਸਾਮਾਨ ਲੈਣ ਲਈ ਭੇਜਿਆ ਸੀ, ਜਦੋਂ ਉਹ ਪੁਲ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਾਲੇ ਵਿਚ ਜਾ ਡਿੱਗਾ ਸੀ। ਦੇਰ ਰਾਤ 11 ਵਜੇ ਦੇ ਕਰੀਬ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ।
ਨਾਲੇ 'ਚ ਡਿੱਗੇ ਬੱਚੇ ਦੀ ਮੌਤ
ਅਜੀਤ ਡੈਸਕ
22-06-2025