19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸਾਲ ਦੇ ਸਭ ਤੋਂ ਲੰਬੇ ਦਿਨ ਨੇ ਮਨੁੱਖ ਤੇ ਰੁੱਖ ਪਾਏ ਸੁੱਕਣੇ • ਵਧਦੀ ਗਰਮੀ ਨਾਲ ਫ਼ਸਲੀ ਚੱਕਰ ਪ੍ਰਭਾਵਿਤ • ਸਰਕਾਰਾਂ ਵਲੋਂ ਕਿਸਾਨਾਂ 'ਤੇ ਪਾਣੀ ਦੀ ਬਰਬਾਦੀ ਦਾ ਲਗਾਇਆ ਜਾ ਰਿਹੈ ਦੋਸ਼ <br/>

ਅਜੀਤ ਡੈਸਕ 22-06-2025
ਕਪਿਲ ਵਧਵਾ

ਐੱਸ. ਏ. ਐੱਸ. ਨਗਰ, 21 ਜੂਨ-ਪਿ੍ਥਵੀ ਦੇ ਉੱਤਰੀ ਭਾਗ ਲਈ ਇਕ ਸਾਲ ਦਰਮਿਆਨ ਸਭ ਤੋਂ ਲੰਮੇ ਤੇ ਗਰਮੀ ਭਰੇ ਦਿਨਾਂ ਵਜੋਂ ਗਿਣੇ ਜਾਂਦੇ 20 ਤੋਂ 22 ਜੂਨ ਤੱਕ ਦੇ ਦੋ ਦਿਨ, ਜੋ ਕਿ ਭਾਰਤ ਦੇ ਪੰਜਾਬ, ਹਰਿਆਣਾ ਤੇ ਦਿੱਲੀ ਵਰਗੇ ਇਲਾਕਿਆਂ ਵਿਚ ਪਾਰੇ ਨੂੰ 45 ਡਿਗਰੀ ਤੋਂ ਪਾਰ ਲਿਜਾ ਚੁੱਕੇ ਹਨ, ਦੌਰਾਨ ਹੀਟਵੇਵ ਕਾਰਨ ਅਕਸਰ ਮੌਸਮ ਤੇ ਸਿਹਤ ਵਿਭਾਗ ਵਲੋਂ ਖਾਸ ਤੌਰ 'ਤੇ ਦੁਪਹਿਰ ਦੇ ਸਮੇਂ ਘਰਾਂ ਵਿਚ ਰਹਿਣ ਦੀ ਹਦਾਇਤ ਜਾਰੀ ਕੀਤੀ ਜਾਂਦੀ ਹੈ | ਇਨ੍ਹਾਂ ਦੋ ਦਿਨਾਂ 'ਚ ਧਰਤੀ ਸੂਰਜ ਦੇ ਸਭ ਤੋਂ ਨੇੜੇ ਆ ਜਾਂਦੀ ਹੈ, ਜਿਸ ਕਾਰਨ ਤਪਸ਼ ਤੇ ਰੈਡੀਏਸ਼ਨ ਜ਼ਿਆਦਾ ਹੋ ਜਾਂਦੀ ਹੈ | ਅੱਤ ਦਾ ਇਸ ਗਰਮੀ ਦਾ ਮਾੜਾ ਪ੍ਰਭਾਵ ਮਨੁੱਖੀ ਜੀਵਨ ਤੇ ਖੇਤੀਬਾੜੀ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ | ਹਾਲਾਂਕਿ ਗਲੋਬਲ ਵਾਰਮਿੰਗ ਦਾ ਇਕ ਮੱੁਖ ਕਾਰਨ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਤੇ ਕਾਰਬਨ ਐਮੀਸ਼ਨ ਵੀ ਹੈ ਪਰ ਇਹ ਪੂਰੀ ਮਨੁੱਖਤਾ ਦੀ ਲਾਪ੍ਰਵਾਹੀ ਨਾਲ ਹੋਇਆ ਹੈ ਅਤੇ ਇਸ ਲਈ ਕੋਈ ਇਕ ਮਹਾਂਦੀਪ ਜਾਂ ਦੇਸ਼ ਜਿੰਮੇਵਾਰ ਨਹੀਂ ਹੈ | ਜੇਕਰ ਗੱਲ ਕਰੀਏ ਪੰਜਾਬ ਦੀ ਖੇਤੀਬਾੜੀ ਦੀ ਤਾਂ ਦੱਸਣਾ ਬਣਦਾ ਹੈ ਕਿ ਵਿਸਾਖੀ ਵਾਲੇ ਦਿਨ ਹਾੜ੍ਹੀ ਦੀ ਫ਼ਸਲ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ ਅਤੇ ਨਾਲ ਹੀ ਫ਼ਸਲੀ ਚੱਕਰ ਅਨੁਸਾਰ ਪੰਜਾਬ ਵਰਗੇ ਸੂਬੇ ਵਿਚ ਸਾਉਣੀ ਦੀ ਫ਼ਸਲ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ | ਇਨ੍ਹਾਂ ਦਿਨਾਂ ਵਿਚ ਔਸਤਨ 40 ਦਿਨਾਂ ਤੱਕ ਪਨੀਰੀ ਤਿਆਰ ਕਰਕੇ ਹੀ ਝੋਨੇ ਦੀ ਬਿਜਾਈ ਕੀਤੀ ਜਾਣੀ ਚਾਹੀਦੀ ਹੈ ਤੇ ਉਸੇ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਲਗਾਉਣਾ ਪੈਂਦਾ ਹੈ | ਚਿੰਤਾ ਦਾ ਵੱਡਾ ਵਿਸ਼ਾ ਇਹ ਹੈ ਕਿ ਵਧਦੀ ਗਰਮੀ ਕਾਰਨ ਇਸ ਵਾਰ 1 ਜੂਨ ਨੂੰ ਝੋਨੇ ਦੀ ਜਲਦੀ ਬਿਜਾਈ ਕੀਤੇ ਜਾਣ ਕਾਰਨ ਕਿਸਾਨਾਂ ਵਲੋਂ ਚੰਗੀ ਤਰ੍ਹਾਂ ਪਨੀਰੀ ਤਿਆਰ ਨਹੀਂ ਕੀਤੀ ਜਾ ਸਕੀ, ਜਿਸ ਕਾਰਨ ਫ਼ਸਲ ਦੀ ਗੁਣਵੱਤਤਾ ਤੇ ਪ੍ਰਤੀ ਏਕੜ ਝਾੜ 'ਤੇ ਪ੍ਰਭਾਵ ਪੈਣਾ ਲਾਜ਼ਮੀ ਹੈ | ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਖੇਤਾਬਾੜੀ ਯੂਨੀਵਰਸਿਟੀਆਂ ਦੀ ਦਖ਼ਲਅੰਦਾਜ਼ੀ ਨਾਲ ਸਰਕਾਰ ਨੇ ਪੂਸਾ-44 ਦੀ ਬਿਜਾਈ 'ਤੇ ਪਾਬੰਦੀ ਲਗਾਈ ਹੈ ਅਤੇ ਹਾਈਬਿ੍ਡ ਬੀਜ ਜਿਵੇਂ ਕਿ 1509, 126, 129 ਅਤੇ 130 ਵਰਗੇ ਬੀਜਾਂ ਦੀ ਬਿਜਾਈ 'ਤੇ ਜ਼ੋਰ ਦੇਣ ਕਾਰਨ ਕਿਸਾਨਾਂ ਦੀ ਫ਼ਸਲ ਦਾ ਝਾੜ ਘਟਦਾ ਜਾ ਰਿਹਾ ਹੈ | ਉਨ੍ਹਾਂ ਕਿ ਸਰਕਾਰਾਂ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਦਾ ਜਿੰਮਾ ਤੇ ਪਾਣੀ ਦੀ ਬਰਬਾਦੀ ਦਾ ਇਲਜ਼ਾਮ ਕਿਸਾਨਾਂ 'ਤੇ ਲਗਾਉਂਦੀਆਂ ਹਨ ਪਰ ਉਦਯੋਗਿਕ ਖੇਤਰ ਜਿਵੇਂ ਕਿ ਡਿਸਟਿਲਰੀ, ਕੱਪੜਾ ਅਤੇ ਰੰਗਾਈ ਵਰਗੀਆਂ ਫੈਕਟਰੀਆਂ ਲੱਖਾਂ ਕਿਊਸਿਕ ਟਨ ਪਾਣੀ ਦੀ ਵਰਤੋਂ ਕਰਦੀਆਂ ਹਨ, ਜਿਨ੍ਹਾਂ ਖ਼ਿਲਾਫ਼ ਆਮ ਆਦਮੀ ਤੋਂ ਲੈ ਕੇ ਸਰਕਾਰ ਤੱਕ ਕੋਈ ਕੁਝ ਨਹੀਂ ਕਹਿੰਦਾ | ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਰ ਸਾਲ ਬਦਲਦੇ ਮੌਸਮ ਦੇ ਮਿਜਾਜ਼ ਨਾਲ ਪੰਜਾਬ ਦਾ ਫ਼ਸਲੀ ਚੱਕਰ ਤੇ ਪਸ਼ੂ ਪਾਲਣ ਕਿੱਤਾ ਪ੍ਰਭਾਵਿਤ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਫ਼ਸਲਾਂ ਦਾ ਝਾੜ ਤੇ ਉਨ੍ਹਾਂ ਦੇ ਪੋਸ਼ਣ ਤੱਤ ਵੀ ਘੱਟ ਰਹੇ ਹਨ ਤੇ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਤੇ ਊਨ ਆਦਿ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਇਸ ਕਾਰਨ ਹਰ ਸਾਲ ਕਈ ਕਿਸਾਨ ਖੇਤੀਬਾੜੀ ਤੇ ਪਸ਼ੂ-ਪਾਲਣ ਦੇ ਕਿੱਤੇ ਨੂੰ ਛੱਡ ਰਹੇ ਹਨ | ਇਸ ਗੱਲ ਦਾ ਲਾਭ ਪੂੰਜੀਪਤੀਆਂ ਵਲੋਂ ਚੁੱਕਿਆ ਜਾ ਰਿਹਾ, ਜਿਸ ਦਾ ਘਾਤਕ ਪ੍ਰਭਾਵ ਪੰਜਾਬ ਵਿਚ ਆਉਣ ਵਾਲੇ ਦਹਾਕਿਆਂ ਵਿਚ ਦੇਖਣ ਨੂੰ ਮਿਲੇਗਾ | ਇਸ ਚਿੰਤਾਜਨਕ ਵਿਸ਼ੇ 'ਤੇ ਜਲਦ ਤੋਂ ਜਲਦ ਸਰਕਾਰਾਂ ਨੂੰ ਕੋਈ ਕਦਮ ਚੁੱਕਣਾ ਪਵੇਗਾ ਨਹੀਂ ਤਾਂ ਸਮਾਂ ਲੰਘਦਿਆਂ ਦੇਰ ਨਹੀਂ ਲੱਗਦੀ |

ਪਿਛਲੀ ਖ਼ਬਰ ਨਾਲੇ 'ਚ ਡਿੱਗੇ ਬੱਚੇ ਦੀ ਮੌਤ ਅਗਲੀ ਖ਼ਬਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਤੋਂ ਟਾਲਾ ਵੱਟਿਆ ਲਹਿਰਾ ਮੁਹੱਬਤ ਤੇ ਰੋਪੜ ਆਪ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।