23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਹਰਿਆਣਾ 'ਚ ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ 2 ਭੈਣਾਂ 'ਤੇ ਗੋਲੀਬਾਰੀ

ਅਜੀਤ ਡੈਸਕ 22-06-2025
ਚੰਡੀਗੜ੍ਹ, 21 ਜੂਨ (ਪੀ.ਟੀ.ਆਈ.)-ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਇਕ ਵਿਅਕਤੀ ਨੇ 2 ਭੈਣਾਂ 'ਤੇ ਉਸ ਸਮੇਂ ਗੋਲੀਬਾਰੀ ਕੀਤੀ, ਜਦੋਂ ਉਨ੍ਹਾਂ ਦੇ ਮਾਪਿਆਂ ਨੇ ਕਥਿਤ ਤੌਰ 'ਤੇ ਦੋਸ਼ੀ ਦਾ ਉਨ੍ਹਾਂ 'ਚੋਂ ਇਕ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਠੁਕਰਾ ਦਿੱਤਾ | ਪੁਲਿਸ ਨੇ ਕਿਹਾ ਕਿ ਸ਼ੀਨੂ (25) ਅਤੇ ਰਿਤੂ (23) ਘਰ ਵਾਪਸ ਆ ਰਹੀਆਂ ਸਨ, ਜਦੋਂ ਦੋਸ਼ੀ ਸੁਨੀਲ ਨੇ ਬੀਤੀ ਸ਼ਾਮ ਪਿੱਲੂ ਖੇੜਾ ਪਿੰਡ ਵਿਖੇ ਇਕ ਰੇਲਵੇ ਬੈਰੀਅਰ ਦੇ ਨੇੜੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ | ਦੋਵਾਂ ਭੈਣਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਪੀ.ਜੀ.ਆਈ.ਐਮ.ਐਸ., ਰੋਹਤਕ ਰੈਫਰ ਕਰ ਦਿੱਤਾ ਗਿਆ | ਡੀ.ਐਸ.ਪੀ. (ਸਫੀਦੋਂ) ਗੌਰਵ ਸ਼ਰਮਾ ਨੇ ਕਿਹਾ ਕਿ ਸੁਨੀਲ ਫ਼ਰਾਰ ਹੈ ਤੇ ਉਸਦੇ ਵਿਰੁੱਧ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਸੁਨੀਲ ਰਿਤੂ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਰਿਵਾਰਕ ਮੈਂਬਰ ਇਸ ਦੇ ਵਿਰੁੱਧ ਸਨ | ਅਧਿਕਾਰੀ ਨੇ ਕਿਹਾ ਕਿ ਇਨਕਾਰ ਕਰਨ ਤੋਂ ਗੁੱਸੇ 'ਚ ਆ ਕੇ ਉਸ ਨੇ ਦੋਵੇਂ ਭੈਣਾਂ 'ਤੇ ਗੋਲੀਆਂ ਚਲਾ ਦਿੱਤੀ |


ਪਿਛਲੀ ਖ਼ਬਰ ਹਨੀਮੂਨ ਹੱਤਿਆ: ਸੋਨਮ ਤੇ ਰਾਜ ਨੂੰ 13 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਅਗਲੀ ਖ਼ਬਰ ਗੁ : ਸ੍ਰੀ ਮੰਜੀ ਸਾਹਿਬ ਕੋਟਾਂ ਤੋਂ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।