ਪੁਤਿਨ ਦੀ ਟਰੰਪ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ-ਰੂਸ
ਅਜੀਤ ਡੈਸਕ
23-06-2025
ਮਾਸਕੋ, 22 ਜੂਨ (ਪੀ. ਟੀ. ਆਈ.)-ਕ੍ਰੇਮਲਿਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਈਰਾਨੀ ਪ੍ਰਮਾਣੂ ਸਹੂਲਤਾਂ 'ਤੇ ਅਮਰੀਕੀ ਬੰਬਾਰੀ ਤੋਂ ਬਾਅਦ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲ ਕਰਨ ਦੀ ਕੋਈ ਤੁਰੰਤ ਯੋਜਨਾ ਨਹੀਂ ਹੈ | ਹਾਲਾਂਕਿ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਜਲਦੀ ਹੀ ਕਾਲ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ | ਉਨ੍ਹਾਂ ਦੀਆਂ ਟਿੱਪਣੀਆਂ ਈਰਾਨੀ ਪ੍ਰਮਾਣੂ ਸਹੂਲਤਾਂ 'ਤੇ ਅਮਰੀਕੀ ਹਮਲੇ ਤੋਂ ਬਾਅਦ ਟਰੰਪ ਤੇ ਪੁਤਿਨ ਵਿਚਕਾਰ ਫ਼ੋਨ ਕਾਲ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਆਈਆਂ |