29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਏਅਰ ਇੰਡੀਆ 19 ਰੂਟਾਂ 'ਤੇ ਤੰਗ-ਬਾਡੀ ਜਹਾਜ਼ਾਂ ਨਾਲ ਚੱਲਣ ਵਾਲੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਘਟਾਏਗੀ

ਅਜੀਤ ਡੈਸਕ 23-06-2025
ਨਵੀਂ ਦਿੱਲੀ, 22 ਜੂਨ (ਪੀ. ਟੀ. ਆਈ.)-ਏਅਰ ਇੰਡੀਆ ਨੇ ਕਿਹਾ ਕਿ ਉਹ 19 ਰੂਟਾਂ 'ਤੇ ਤੰਗ-ਬਾਡੀ ਵਾਲੇ ਜਹਾਜ਼ਾਂ ਨਾਲ ਚੱਲਣ ਵਾਲੀਆਂ 118 ਹਫਤਾਵਾਰੀ ਉਡਾਣਾਂ ਨੂੰ ਅਸਥਾਈ ਤੌਰ 'ਤੇ ਘਟਾ ਦੇਵੇਗੀ ਤੇ 3 ਰੂਟਾਂ 'ਤੇ ਸੇਵਾਵਾਂ ਨੂੰ ਮੁਅੱਤਲ ਕਰ ਦੇਵੇਗੀ | ਇਹ ਐਲਾਨ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਵੱਲੋਂ ਚੌੜੀ-ਬਾਡੀ ਵਾਲੇ ਜਹਾਜ਼ਾਂ ਨਾਲ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਅਸਥਾਈ ਤੌਰ 'ਤੇ 15 ਫ਼ੀਸਦ ਘਟਾਉਣ ਦੇ ਐਲਾਨ ਤੋਂ ਕੁਝ ਦਿਨ ਬਾਅਦ ਆਇਆ ਹੈ | ਇਕ ਬਿਆਨ 'ਚ ਏਅਰਲਾਈਨ ਨੇ ਕਿਹਾ ਕਿ ਉਹ ਆਪਣੇ ਸਮੁੱਚੇ ਤੰਗ-ਬਾਡੀ ਨੈਟਵਰਕ 'ਚ 5 ਫ਼ੀਸਦ ਤੋਂ ਘੱਟ ਦੀ ਅਸਥਾਈ ਕਟੌਤੀ ਕਰਨ ਜਾ ਰਹੀ ਹੈ | ਇਸ ਸਵੈਇੱਛਤ ਫ਼ੈਸਲੇ ਨਾਲ 3 ਰੂਟਾਂ 'ਤੇ ਏਅਰ ਇੰਡੀਆ ਦੀਆਂ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਜਾਵੇਗਾ ਤੇ 19 ਰੂਟਾਂ 'ਤੇ ਸੇਵਾਵਾਂ ਘਟਾਈਆਂ ਜਾਣਗੀਆਂ | ਇਹ ਬਦਲਾਅ ਘੱਟੋ-ਘੱਟ 15 ਜੁਲਾਈ 2025 ਤੱਕ ਪ੍ਰਭਾਵੀ ਰਹਿਣਗੇ |

ਪਿਛਲੀ ਖ਼ਬਰ ਭਾਰਤ ਨੇ ਜੂਨ ਵਿਚ ਰੂਸ ਤੇ ਅਮਰੀਕਾ ਤੋਂ ਤੇਲ ਦਰਾਮਦ ਵਧਾਈ ਅਗਲੀ ਖ਼ਬਰ ਪੁਤਿਨ ਦੀ ਟਰੰਪ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ-ਰੂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।