29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਾਕਿ 'ਚ ਵੱਖ-ਵੱਖ ਹਮਲਿਆਂ 'ਚ 16 ਸੁਰੱਖਿਆ ਕਰਮਚਾਰੀ ਤੇ ਅੱਤਵਾਦੀ ਹਲਾਕ

ਅਜੀਤ ਡੈਸਕ 23-06-2025


ਹਮਲੇ 'ਚ ਮਾਰਿਆ ਗਿਆ ਅੱਤਵਾਦੀ ਕਮਾਂਡਰ ਫ਼ਤਿਹ
<br/>

ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ 'ਚ ਹੋਏ ਵੱਖ-ਵੱਖ ਹਮਲਿਆਂ ਤੇ ਕਾਰਵਾਈਆਂ ਦੌਰਾਨ 8 ਸੁਰੱਖਿਆ ਕਰਮਚਾਰੀ ਤੇ 8 ਅੱਤਵਾਦੀ ਮਾਰੇ ਗਏ | ਇਸ ਦੌਰਾਨ ਸੂਬਾ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ 'ਚ ਦੋ ਫੌਜੀਆਂ ਸਮੇਤ 4 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ | ਸਵਾਬੀ ਜ਼ਿਲ੍ਹਾ ਪੁਲਿਸ ਅਧਿਕਾਰੀ ਅਜ਼ਹਰ ਖ਼ਾਨ ਅਨੁਸਾਰ ਸਵਾਬੀ 'ਚ ਬੀਤੀ ਅੱਧੀ ਰਾਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ, ਜਿਸ 'ਚ ਦੋ ਪੁਲਿਸ ਕਰਮਚਾਰੀ ਜ਼ਾਹਿਦ ਖਾਨ ਤੇ ਜਮਾਲੂਦੀਨ ਮਾਰੇ ਗਏ | ਉੱਧਰ, ਪੁਲਿਸ ਨੇ ਮਰਦਾਨ ਸ਼ਹਿਰ ਦੀ ਕਟਲਾਂਗ ਤਹਿਸੀਲ ਦੇ ਪਹਾੜੀ ਬਾਬੂਜ਼ਈ ਖੇਤਰ 'ਚ 4 ਲਾਸ਼ਾਂ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਜ਼ਿਲ੍ਹਾ ਡੇਰਾ ਇਸਮਾਈਲ ਖ਼ਾਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਗੰਡਾਪੁਰ ਧੜੇ ਨਾਲ ਜੁੜਿਆ ਇਕ ਅੱਤਵਾਦੀ ਕਮਾਂਡਰ ਪੁਲਿਸ ਨਾਲ ਮੁਕਾਬਲੇ 'ਚ ਮਾਰਿਆ ਗਿਆ, ਜਿਸ ਦੀ ਪਛਾਣ ਬਾਅਦ 'ਚ ਫ਼ਤਿਹ ਵਜੋਂ ਹੋਈ | ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਹਮਲਿਆਂ ਤੇ ਕਾਰਵਾਈਆਂ 'ਚ ਇਕ ਸੀਨੀਅਰ ਸੀ. ਟੀ. ਡੀ. ਅਧਿਕਾਰੀ ਸਮੇਤ 4 ਸੁਰੱਖਿਆ ਕਰਮਚਾਰੀ ਮਾਰੇ ਗਏ | ਇਸੇ ਦੌਰਾਨ ਕਲਾਤ ਦੇ ਮੋਂਗੋਚਰ ਖੇਤਰ 'ਚ ਬੰਬ ਹਮਲੇ 'ਚ ਫ਼ਰੰਟੀਅਰ ਕੋਰ ਦੇ ਦੋ ਕਰਮਚਾਰੀ ਮਾਰੇ ਗਏ ਤੇ 4 ਜ਼ਖਮੀ ਹੋ ਗਏ | ਅਧਿਕਾਰੀਆਂ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਬੀਤੀ ਦੇਰ ਰਾਤ ਮਸਤੁੰਗ ਦੇ ਕਿਰਦਗਾਬ ਖੇਤਰ 'ਚ ਇਕ ਲੇਵੀਜ਼ ਸਟੇਸ਼ਨ 'ਤੇ ਹਮਲਾ ਕਰਕੇ ਸਰਕਾਰੀ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਹਥਿਆਰ ਲੁੱਟ ਲਏ ਜਦਕਿ ਕਿਲ੍ਹਾ ਅਬਦੁੱਲਾ 'ਚ ਇਕ ਪਾਬੰਦੀਸ਼ੁਦਾ ਸੰਗਠਨ ਨਾਲ ਸੰਬੰਧਿਤ 5 ਅੱਤਵਾਦੀ ਮਾਰੇ ਗਏ |

ਪਿਛਲੀ ਖ਼ਬਰ ਟਰੰਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਸਿਫ਼ਾਰਿਸ਼ ਕਰਨ 'ਤੇ ਪਾਕਿਸਤਾਨ ਨੂੰ ਉਸੇ ਦੇ ਮੀਡੀਆ ਨੇ ਲਗਾਈ ਫਟਕਾਰ ਅਗਲੀ ਖ਼ਬਰ ਪਾਕਿ ਵਲੋਂ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਨਿੰਦਾ, ਤਣਾਅ ਘਟਾਉਣ ਦੀ ਕੀਤੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।