ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ)-ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ 'ਜੋ ਜ਼ਮੀਨ ਸਰਕਾਰੀ ਹੈ ਵੋ ਜ਼ਮੀਨ ਹਮਾਰੀ ਹੈ' ਦੇ ਮੁੱਦੇ ਨੂੰ ਲੈ ਕੇ ਸੰਗਰੂਰ ਦੀ ਅਨਾਜ ਮੰਡੀ ਵਿਚ ਰੈਲੀ ਕੀਤੀ ਗਈ | ਰੈਲੀ ਦੇ ਮੁੱਖ ਮਹਿਮਾਨ ਪਾਰਟੀ ਦੇ ਕੇਂਦਰੀ ਸੂਬਾ ਇੰਚਾਰਜ ਵਿਪਲ ਕੁਮਾਰ ਨੇ ਕਿਹਾ ਕਿ ਬਸਪਾ ਹੀ ਡਾ. ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾਏਗੀ, ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਜਦੋਂ ਮੁੱਖ ਮੰਤਰੀ ਬਣੇ ਉਨ੍ਹਾਂ ਨੇ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਤਹਿਤ ਬੇਜ਼ਮੀਨੇ ਕਿਸਾਨਾਂ ਵਿਚ ਜ਼ਮੀਨ ਵੰਡ ਕੇ ਕਿਰਤੀ ਕਾਮਿਆਂ ਨੂੰ ਮਾਲਕ ਬਣਾਉਣ ਦੀ ਇਤਿਹਾਸਿਕ ਕ੍ਰਾਂਤੀ ਕੀਤੀ, ਉਨ੍ਹਾਂ ਸਾਰੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਕਿ ਉਹ ਬਸਪਾ ਦੇ ਨਾਲ ਖੜੇ ਹੋਣ, ਯੂ ਪੀ ਦੀ ਤਰਜ਼ ਤੇ ਪੰਜਾਬ ਦੇ ਬੇਜ਼ਮੀਨੇ ਲੋਕਾਂ ਨੂੰ ਬਿਨਾਂ ਕਿਸੇ ਜਾਤ, ਧਰਮ ਦੇ ਸਰਕਾਰੀ ਜ਼ਮੀਨ ਵੰਡੀ ਜਾਏਗੀ | ਡਾ. ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ 15 ਮਾਰਚ ਨੂੰ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਫਗਵਾੜਾ ਦੀ ਧਰਤੀ ਤੋਂ 'ਪੰਜਾਬ ਸੰਭਾਲੋ ਮੁਹਿੰਮ' ਪੰਜਾਬ ਦੇ ਸਾਹਮਣੇ ਸਾਰੀਆਂ ਚੁਨੌਤੀਆਂ ਦਾ ਹੱਲ ਕੱਢਣ ਲਈ ਸ਼ੁਰੂ ਕੀਤੀ ਗਈ ਹੈ | ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿਚ ਡਰੱਗ ਮਾਫ਼ੀਆ ਬੇਖ਼ੌਫ ਆਪਣਾ ਕਾਰੋਬਾਰ ਚਲਾ ਰਿਹਾ ਹੈ | ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੌ ਫ਼ੀਸਦੀ ਫ਼ੇਲ੍ਹ ਹੋ ਗਈ ਹੈ | ਉਨ੍ਹਾਂ ਸਮੂਹ ਪੰਜਾਬੀਆਂ, ਪੰਜਾਬ ਦੇ ਦਰਦਮੰਦਾਂ ਨੂੰ ਸੱਦਾ ਦਿੱਤਾ ਕਿ ਆਓ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਉਣ ਲਈ, ਧੀਆਂ ਦੇ ਸੁਹਾਗ ਬਚਾਉਣ ਲਈ, ਭੈਣਾਂ ਦੇ ਭਰਾ ਬਚਾਉਣ ਲਈ, ਬੁੱਢੇ ਮਾਪਿਆਂ ਦੀ ਬੁਢਾਪੇ ਦੀ ਡੰਗੋਰੀ ਬਚਾਉਣ ਲਈ 'ਪੰਜਾਬ ਸੰਭਾਲੋ ਮੁਹਿੰਮ' ਦਾ ਹਿੱਸਾ ਬਣੀਏ | ਇਸ ਸਮੇਂ ਬਲਦੇਵ ਸਿੰਘ ਮਹਿਰਾ ਸੂਬਾ ਮੀਤ ਪ੍ਰਧਾਨ, ਜੋਗਾ ਸਿੰਘ ਪਨੌਦੀਆਂ ਜ਼ੋਨ ਇੰਚਾਰਜ, ਸ੍ਰੀ ਅਮਰਜੀਤ ਸਿੰਘ ਜਲੂਰ ਜ਼ੋਨ ਇੰਚਾਰਜ, ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ, ਠੇਕੇਦਾਰ ਭਗਵਾਨ ਦਾਸ ਜਨਰਲ ਸਕੱਤਰ, ਡਾਕਟਰ ਮੱਖਣ ਸਿੰਘ ਸੂਬਾ ਜਨਰਲ ਸਕੱਤਰ, ਰਾਜਾ ਰਜਿੰਦਰ ਸਿੰਘ, ਬਾਬਾ ਕਰਨੈਲ ਸਿੰਘ ਸਕੱਤਰ, ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਨਾਰੀਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਮੈਡਮ ਬਲਜੀਤ ਕੌਰ ਵਿਰਕ, ਡਾ ਜਗਜੀਵਨ ਸਿੰਘ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਦਰਸ਼ਨ ਸਿੰਘ ਨਦਾਮਪੁਰ, ਅਮਨ ਬੋਧ ਲਹਿਰਾ, ਡਾ ਰਾਜ ਕੁਮਾਰ, ਜਗਸੀਰ ਸਿੰਘ, ਭੋਲਾ ਸਿੰਘ ਧਰਮਗੜ੍ਹ, ਪਵਿੱਤਰ ਸਿੰਘ, ਡਾ ਮਿੱਠੂ ਸਿੰਘ, ਰਾਮਪਾਲ ਸਿੰਘ, ਅਮਰੀਕ ਸਿੰਘ ਕੈਂਥ, ਗੁਰਮੇਲ ਸਿੰਘ ਧੂਰੀ, ਹਰਬੰਸ ਸਿੰਘ ਛੀਨੀਵਾਲ, ਡਾ ਸੋਮਾ ਸਿੰਘ, ਦਰਸ਼ਨ ਸਿੰਘ ਜਲੂਰ, ਸਤਪਾਲ ਸਿੰਘ, ਜਗਰੂਪ ਸਿੰਘ ਤਪਾ, ਦਰਸ਼ਨ ਸਿੰਘ ਮਹਿਤੋ, ਲੈਕ ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਭਦੌੜ, ਨਿਰਮਲ ਸਿੰਘ ਮੱਟੂ, ਹਰੀ ਕਿ੍ਸ਼ਨ, ਹਾਕਮ ਸਿੰਘ ਭੌਰਾ, ਗੁਰਮੇਲ ਸਿੰਘ ਰੰਗੀਲਾ, ਗੁਰਦੇਵ ਸਿੰਘ ਘਾਬਦਾਂ, ਗੁਰਦੇਵ ਸਿੰਘ ਸਿੰਧੜਾ, ਓਮ ਪ੍ਰਕਾਸ਼ ਸਰੋਏ, ਗੁਰਮੇਲ ਸਿੰਘ ਧੂਰੀ, ਰਾਮ ਸਿੰਘ ਲੌਂਗੋਵਾਲ, ਕਸ਼ਮੀਰਾ ਸਿੰਘ, ਪੇ੍ਰਮ ਸਿੰਘ, ਸ਼ਮਸ਼ਾਦ ਅਨਸਾਰੀ, ਮੈਡਮ ਪਰਮਿੰਦਰ ਕੌਰ, ਮੈਡਮ ਸੁਰਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਕਰਨੈਲ ਕੌਰ ਮਹਿਰਾ, ਨਾਸਰਾ ਪ੍ਰਵੀਨ ਅਨਸਾਰੀ ਸਮੇਤ ਵੱਡੀ ਗਿਣਤੀ ਵਿਚ ਬਸਪਾ ਵਰਕਰ ਮੌਜੂਦ ਸਨ |
ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੰਗਰੂਰ 'ਚ ਰੈਲੀ ਕਰੀਮਪੁਰੀ ਨੇ ਸਮੂਹ ਪੰਜਾਬੀਆਂ ਨੰੂ ਸਹਿਯੋਗ ਦੇਣ ਦੀ ਕੀਤੀ ਅਪੀਲ <br/>
ਵਰਕਰਾਂ ਦਾ ਇਕੱਠ | ਤਸਵੀਰ : ਮੁਕੇਸ਼ ਕੁਮਾਰ<br/> ਅਨਾਜ ਮੰਡੀ ਸੰਗਰੂਰ ਵਿਚ ਕੀਤੀ ਰੈਲੀ ਦੌਰਾਨ ਅਵਤਾਰ ਸਿੰਘ ਕਰੀਮਪੁਰੀ ਇਕੱਠ ਨੰੂ ਸੰਬੋਧਨ ਕਰਦੇ ਹੋਏ | ਤਸਵੀਰ : ਮੁਕੇਸ਼ ਕੁਮਾਰ<br/>
23-06-2025