09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਰਾਠਾ ਰਾਖਵਾਂਕਰਨ ਦੀ ਮੰਗ ਮੰਨੇ ਜਾਣ ਤੱਕ ਮੁੰਬਈ ਨਹੀਂ ਛੱਡਾਂਗਾ-ਜਰਾਂਗੇ <br/>

ਅਜੀਤ ਡੈਸਕ 01-09-2025

ਮੁੰਬਈ, 31 ਅਗਸਤ (ਪੀ. ਟੀ. ਆਈ.)-ਕਾਰਕੁਨ ਮਨੋਜ ਜਰਾਂਗੇ ਨੇ ਐਤਵਾਰ ਨੂੰ ਕਿਹਾ ਕਿ ਉਹ ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦੀ ਆਪਣੀ ਮੰਗ ਪੂਰੀ ਹੋਣ ਤੱਕ ਮੁੰਬਈ ਨਹੀਂ ਛੱਡਣਗੇ | ਉਨ੍ਹਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਮੰਗ ਸੰਵਿਧਾਨਕ ਤÏਰ 'ਤੇ ਜਾਇਜ਼ ਹੈ ਤੇ ਸਰਕਾਰ ਕੋਲ ਰਿਕਾਰਡ ਹਨ ਜੋ ਦਰਸਾਉਂਦੇ ਹਨ ਕਿ ਕੁਨਬੀ ਅਤੇ ਮਰਾਠਾ ਇਕੋ ਜਾਤੀ ਦੇ ਹਨ | ਜਰਾਂਗੇ ਨੇ ਕਿਹਾ ਕਿ ਮਰਾਠਾ ਭਾਈਚਾਰੇ ਦੇ ਲੋਕ ਆਪਣੇ ਦਿਲਾਂ 'ਚ ਬਹੁਤ ਦਰਦ ਲੈ ਕੇ ਅੰਦੋਲਨ 'ਚ ਹਿੱਸਾ ਲੈਣ ਲਈ ਮੁੰਬਈ ਆਏ ਹਨ ਤੇ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ 'ਭੀੜ' ਨਾ ਸਮਝੇ | 43 ਸਾਲਾ ਕਾਰਕੁਨ ਰਾਖਵੇਂਕਰਨ ਦੀ ਮੰਗ ਲਈ ਸ਼ੁੱਕਰਵਾਰ ਤੋਂ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਹੈ | ਉਹ ਮਰਾਠਿਆਂ ਲਈ 10 ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਕਰ ਰਿਹਾ ਹੈ ਤੇ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਕੁਨਬੀ (ਹੋਰ ਪੱਛੜੇ ਵਰਗਾਂ 'ਚ ਸ਼ਾਮਿਲ ਇਕ ਖੇਤੀਬਾੜੀ ਜਾਤੀ) ਵਜੋਂ ਮਾਨਤਾ ਦਿੱਤੀ ਜਾਵੇ, ਜਿਸ ਨਾਲ ਉਹ ਸਰਕਾਰੀ ਨÏਕਰੀਆਂ ਤੇ ਸਿੱਖਿਆ 'ਚ ਰਾਖਵੇਂਕਰਨ ਦੇ ਯੋਗ ਬਣ ਜਾਣ, ਹਾਲਾਂਕਿ ਓ. ਬੀ. ਸੀ. ਆਗੂ ਇਸ ਦਾ ਵਿਰੋਧ ਕਰ ਰਹੇ ਹਨ |

ਪਿਛਲੀ ਖ਼ਬਰ ਪੁਣਛ 'ਚ ਹਥਿਆਰਾਂ ਸਮੇਤ ਦੋ ਅੱਤਵਾਦੀ ਗਿ੍ਫ਼ਤਾਰ ਅਗਲੀ ਖ਼ਬਰ ਕਾਂਗਰਸ ਨੇ ਮੋਦੀ-ਸ਼ੀ ਮੁਲਾਕਾਤ 'ਤੇ ਸਵਾਲ ਉਠਾਏ, ਚੀਨੀ ਹਮਲੇ 'ਤੇ ਚੁੱਪੀ ਦਾ ਦਿੱਤਾ ਹਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।