04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹਾਂ ਨਾਲ ਫ਼ਸਲਾਂ ਤਬਾਹ ਹੋ ਗਈਆਂ, ਪਸ਼ੂ ਚਾਰੇ ਨੂੰ ਤਰਸ ਰਹੇ ਹਨ ਪਰ ਸਰਕਾਰ ਪਤਾ ਨਹੀਂ ਕਿਥੇ ਸੁੱਤੀ ਪਈ ਹੈ-ਮਾਨ <br/>

ਅਜੀਤ ਡੈਸਕ 02-09-2025

ਫ਼ਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)-ਭਗਵੰਤ ਮਾਨ ਸਰਕਾਰ ਆਪਣੇ ਦਿੱਲੀ ਵਾਲੇ ਲਾਲਾ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਛੱਡੇ, ਹੁਣ ਵਕਤ ਹੈ ਕਿ ਉਹ ਹੜ੍ਹਾਂ ਨਾਲ ਪੀੜਤ ਪਰਿਵਾਰ ਵੱਲ ਧਿਆਨ ਦੇਵੇ, ਜਿਨ੍ਹਾਂ ਦੀ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ | ਜਾਨੀ ਮਾਲੀ ਨੁਕਸਾਨ, ਮਾਲ ਡੰਗਰਾਂ ਦਾ ਉਜਾੜਾ ਅਤੇ ਮਕਾਨਾਂ ਦਾ ਢਹਿ ਢੇਰੀ ਹੋਣਾ ਆਦਿ ਭਿਆਨਕ ਤੇ ਡਰਾਵਣੇ ਦਿ੍ਸ਼ ਬਣੇ ਹੋਏ ਹਨ | ਭਗਵੰਤ ਮਾਨ ਨੂੰ ੲਸ ਸੰਕਟ ਸਮੇਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਾਹਤ ਕਾਰਜਾਂ ਵਿਚ ਜੁੱਟ ਜਾਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਗਜਨੀਵਾਲਾ, ਗੱਟੀ ਮੱਤੜ, ਸੁਲਤਾਨ ਵਾਲਾ, ਬਸਤੀ ਰਾਮ ਲਾਲ, ਕਾਵਾਂ ਵਾਲੀ ਪੱਤਣ, ਜਮਸ਼ੇਰ, ਬਸਤੀ ਚਮੜਿਆਂ ਵਾਲੀ ਆਦਿ ਪਿੰਡਾਂ ਦਾ ਦੌਰਾ ਕਰਨ ਉਪਰੰਤ ਸਥਾਨਕ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ | ਮਾਨ ਨੇ ਕਿਹਾ ਕਿ ਆਪਣੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਕਿ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਹਨ, ਜ਼ਮੀਨਾਂ ਵਿਚ ਕਈ ਕਈ ਫੁੱਟ ਪਾਣੀ ਭਰਨ ਕਾਰਨ ਫ਼ਸਲਾਂ ਤਬਾਹ ਹੋ ਗਈਆਂ ਹਨ, ਪਹੜ੍ਹਾਂ ਕਾਰਨ ਝੋਨੇ ਦੇ ਹੀ 70 ਤੋਂ 75 ਲੱਖ ਕੁਇੰਟਲ ਤੱਕ ਦੇ ਨੁਕਸਾਨ ਦੀ ਸੰਭਾਵਨਾਸ਼ੂ ਚਾਰੇ ਨੂੰ ਤਰਸ ਰਹੇ ਹਨ ਪਰ ਸਰਕਾਰ ਪਤਾ ਨਹੀਂ ਕਿਥੇ ਸੁੱਤੀ ਪਈ ਹੈ | ਮਾਨ ਨੇ ਕਿਹਾ ਕਿ ਮੈਂ ਪਿਛਲੇ ਚਾਰ ਦਿਨਾਂ ਤੋਂ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬੰਨ੍ਹਾਂ 'ਤੇ ਦੇਖ ਰਿਹਾ ਹਾਂ ਮੈਨੂੰ ਕਿਤੇ ਵੀ ਸਰਕਾਰੀ ਅਮਲਾ ਰਾਹਤ ਕਾਰਜਾਂ ਵਿਚ ਲੱਗਿਆ ਨਜ਼ਰ ਨਹੀਂ ਆਇਆ | ਇਸ ਬੁਰੇ ਵਕਤ 'ਤੇ ਰਾਹਤ ਦੇਣ ਦਾ ਯਤਨ ਤਾਂ ਕੀ ਕਰਨੇ ਸੀ ਸਗੋਂ ਡੈਮਾਂ ਦੇ ਫਲੱਡ ਗੇਟ ਖੋਲ੍ਹ ਕੇ ਤਬਾਹੀ ਕਰ ਦਿੱਤੀ, ਇਸ ਤੋਂ ਵੱਡੀ ਗ਼ੁਲਾਮੀ ਸਿੱਖ ਕੌਮ ਲਈ ਕੀ ਹੋ ਸਕਦੀ ਹੈ | ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਰਾਜਸੀ ਮਾਮਲਿਆਂ ਦੇ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ, ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਜਤਿੰਦਰ ਸਿੰਘ ਥਿੰਦ, ਜ਼ਿਲ੍ਹਾ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਮਹਾਲਮ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬੀਬੀ ਜਸਵੀਰ ਕੌਰ, ਗੁਰਮੀਤ ਸਿੰਘ, ਜਗਜੀਤ ਸਿੰਘ ਸੂਸ਼ਕ ਆਦਿ ਆਗੂ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹਾਂ ਨੂੰ ਮੁੱਖ ਰੱਖਦਿਆਂ ਨਵੇਂ ਅਕਾਲੀ ਦਲ ਨੇ 6 ਸਤੰਬਰ ਦਾ ਸਟੇਟ ਡੈਲੀਗੇਟ ਇਜਲਾਸ ਕੀਤਾ ਮੁਲਤਵੀ ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਵਿਚ ਹੜ੍ਹਾਂ ਦੀ ਮਾਰ ਦਾ ਜਾਇਜ਼ਾ ਲੈਣ ਲਈ ਟੀਮਾਂ ਭੇਜਣ ਤੋਂ ਪਹਿਲਾਂ ਪੰਜਾਬ ਨੂੰ ਮੁੱਢਲੀ ਰਾਹਤ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।