ਬੀਜਾ/ਸਮਰਾਲਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਗੋਪਾਲ ਸੋਫ਼ਤ)-ਢਾਈ ਸਾਲ ਪਹਿਲਾਂ ਪਿੰਡ ਮੰਜਾਲੀ ਖ਼ੁਰਦ ਦਾ ਨੌਜਵਾਨ ਅਮਨਦੀਪ ਸਿੰਘ ਅਰਮੀਨੀਆ ਵਿਖੇ ਆਪਣੀ ਰੋਜ਼ ਦੀ ਰੋਟੀ ਕਮਾਉਣ ਲਈ ਗਿਆ ਸੀ, ਜਿਥੇ ਉਸ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਉਸ ਦੀ ਮੌਤ ਹੋਣ ਦੀ ਖ਼ਬਰ ਹੈ | ਅਮਨਦੀਪ ਸਿੰਘ ਦੇ ਪਿਤਾ ਹਰਪਾਲ ਸਿੰਘ, ਉਸ ਦੀ ਪਤਨੀ ਹਰਦੀਪ ਕੌਰ ਤੇ ਜੀਜਾ ਸੁਖਵੰਤ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਬੱਕਰੀਆਂ ਦੇ ਫਾਰਮ ਹਾਊਸ 'ਤੇ ਕੰਮ ਕਰਦਾ ਸੀ | ਉਨ੍ਹਾਂ ਦੱਸਿਆ ਕਿ ਅਰਮਾਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਹਿਰੀਲੀ ਗੈਸ ਚੜ੍ਹਨ ਨਾਲ ਉਸ ਦੀ ਮੌਤ ਹੋ ਗਈ | ਮਿ੍ਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ | ਅਮਨਦੀਪ ਸਿੰਘ ਦੇ ਅਰਮੀਨੀਆ ਜਾਣ ਤੋਂ 10 ਦਿਨ ਬਾਅਦ ਉਸ ਦੇ ਘਰ ਵਿਚ ਇਕ ਲੜਕੀ ਨੇ ਜਨਮ ਲਿਆ ਪਰ ਅਮਨਦੀਪ ਸਿੰਘ ਨੂੰ ਆਪਣੀ ਲੜਕੀ ਦਾ ਮੂੰਹ ਤੱਕ ਵੇਖਣਾ ਨਸੀਬ ਨਹੀਂ ਹੋਇਆ | ਮਿ੍ਤਕ ਦੇ ਪਿਤਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅੱਗੇ ਪੁੱਤਰ ਦੀ ਮਿ੍ਤਕ ਦੇਹ ਨੂੰ ਪਿੰਡ ਲਿਆਉਣ ਦੀ ਅਪੀਲ ਕੀਤੀ ਹੈ |
ਪਿੰਡ ਮੰਜਾਲੀ ਖ਼ੁਰਦ ਦੇ ਨੌਜਵਾਨ ਦੀ ਅਰਮੀਨੀਆ 'ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ
ਅਜੀਤ ਡੈਸਕ
22-09-2025