08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਘਟੀਆਂ ਕੀਮਤਾਂ ਦਾ ਲੋਕਾਂ ਨੂੰ ਫ਼ਾਇਦਾ ਦੇਣ ਲਈ ਫ਼ੀਲਡ ਅਫ਼ਸਰਾਂ ਲਈ ਵੀ ਜਾਂਚ ਕਰਨੀ ਹੋਵੇਗੀ ਜ਼ਰੂਰੀ <br/>

ਅਜੀਤ ਡੈਸਕ 22-09-2025

ਸੀ.ਬੀ.ਆਈ.ਸੀ. ਨੇ ਵਿਭਾਗੀ ਅਧਿਕਾਰੀਆਂ ਨੂੰ ਲੋਕਾਂ ਨੂੰ ਫ਼ਾਇਦਾ ਮਿਲਣ ਬਾਰੇ ਨਿਗਰਾਨੀ ਕਰਨ ਲਈ ਵੀ ਦਿੱਤੀ ਹਦਾਇਤ
ਸ਼ਿਵ ਸ਼ਰਮਾ

ਜਲੰਧਰ, 21 ਸਤੰਬਰ-ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦੇਣ ਲਈ 54 ਦੇ ਕਰੀਬ ਵਸਤਾਂ ਉਪਰ ਵਸਤੂਆਂ ਅਤੇ ਸੇਵਾਵਾਂ ਕਰ (ਜੀ. ਐਸ. ਟੀ.) ਦਰਾਂ ਘਟਾਈਆਂ ਗਈਆਂ ਹਨ, ਉਸ ਨਾਲ ਅੱਜ ਤੋਂ ਲੋਕਾਂ ਦੇ ਲੋੜ ਵਾਲਾ ਸਾਮਾਨ ਸਸਤਾ ਹੋਣ ਜਾ ਰਿਹਾ ਹੈ | ਕੇਂਦਰ ਨੇ ਨਾ ਸਿਰਫ਼ ਦਰਾਂ ਘਟਾ ਕੇ ਚੀਜ਼ਾਂ ਸਸਤੀਆਂ ਕਰ ਦਿੱਤੀਆਂ ਹਨ, ਸਗੋਂ ਹੇਠਲੇ ਪੱਧਰ ਤੱਕ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲੇ ਤਾਂ ਇਸ ਬਾਰੇ ਕਈ ਅਹਿਮ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ | ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਕਸਟਮ (ਸੀ. ਬੀ. ਆਈ. ਸੀ.) ਨੇ ਇਕ ਹਦਾਇਤ ਜਾਰੀ ਕਰਕੇ ਵਿਭਾਗੀ ਅਫ਼ਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਜੀ. ਐਸ. ਟੀ. ਵਸਤੂਆਂ ਦੇ ਸਸਤੀਆਂ ਹੋਣ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਵੀ ਕਰਨ ਕਿ ਇਸ ਦਾ ਲੋਕਾਂ ਨੂੰ ਫ਼ਾਇਦਾ ਮਿਲ ਰਿਹਾ ਹੈ | ਇਹ ਇਸ ਕਰਕੇ ਕਿਹਾ ਗਿਆ ਹੈ ਕਿ ਕੇਂਦਰ ਵਲੋਂ ਦਿੱਤੀ ਗਈ ਹਦਾਇਤ ਤੋਂ ਬਾਅਦ ਦੁਕਾਨਦਾਰ ਲੋਕਾਂ ਨੂੰ ਇਹ ਰਾਹਤ ਦੇ ਰਹੇ ਹਨ ਜਾਂ ਪੁਰਾਣੇ ਰੇਟਾਂ 'ਤੇ ਚੀਜ਼ਾਂ ਵੇਚ ਰਹੇ ਹਨ | ਦੁਕਾਨਦਾਰਾਂ ਨੂੰ ਵੀ ਇਸ ਦਾ ਬਦਲ ਦਿੱਤਾ ਗਿਆ ਹੈ ਕਿ ਉਹ ਚੀਜ਼ਾਂ ਦੇ ਉਪਰ ਨਵੇਂ ਰੇਟਾਂ ਦੇ ਸਟਿੱਕਰ ਵੀ ਲਗਾ ਸਕਦੇ ਹਨ | ਵਿਭਾਗ ਵਲੋਂ ਸਸਤੀਆਂ ਹੋਣ ਵਾਲੀਆਂ 54 ਵਸਤਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਦੁੱਧ, ਮੱਖਣ, ਪਨੀਰ, ਘਿਓ, ਸ਼ੈਂਪੂ, ਸਾਬਣ, ਫੇਸ ਪਾਊਡਰ ਤੋਂ ਇਲਾਵਾ ਰੋਜ਼ਾਨਾ ਦੀਆਂ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਡਾਕਟਰੀ ਅਤੇ ਸਿਹਤ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਐਨਕਾਂ ਦੇ ਲੈਂਸ, ਦਵਾਈਆਂ, ਡਾਇਗਨੋਸਿਟਕ ਕਿੱਟਾਂ, ਏ.ਸੀ., ਟੈਲੀਵਿਜ਼ਨ ਸੈੱਟ ਦੇ ਨਾਲ ਸੀਮੈਂਟ ਤੇ ਹੋਰ ਚੀਜ਼ਾਂ ਸ਼ਾਮਿਲ ਹਨ | ਟੈਕਸ ਮਾਹਿਰ ਪੁਨੀਤ ਓਬਰਾਏ ਦਾ ਕਹਿਣਾ ਹੈ ਕਿ ਕਈ ਵਪਾਰੀਆਂ ਅਤੇ ਗਾਹਕਾਂ ਨੂੰ ਆਈ. ਟੀ. ਸੀ. ਦੇ ਨਿਯਮਾਂ ਬਾਰੇ ਗ਼ਲਤਫ਼ਹਿਮੀਆਂ ਹਨ | ਮਿਸਾਲ ਵਜੋਂ 7500 ਰੁਪਏ ਤੋਂ ਘੱਟ ਕਿਰਾਏ ਵਾਲੇ ਹੋਟਲ 'ਤੇ ਜੀ. ਐਸ.ਟੀ. 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕੀਤਾ ਗਿਆ ਹੈ ਪਰ ਇਥੇ ਆਈ. ਟੀ. ਸੀ. ਨਹੀਂ ਮਿਲੇਗਾ | ਕਾਰੋਬਾਰੀ ਲਈ ਨਵੀਆਂ ਹਦਾਇਤਾਂ ਵਿਚ ਨਵੇਂ ਰੇਟਾਂ ਦੀਆਂ ਕੀਮਤਾਂ ਬਾਰੇ 'ਡਿਸਪਲੇ' ਬਿੱਲ 'ਤੇ ਸਾਫ਼ ਹੋਣੀ ਚਾਹੀਦੀ ਹੈ | ਸੀ. ਬੀ. ਆਈ. ਸੀ. ਨੇ ਸਪਸ਼ਟ ਕਿਹਾ ਹੈ ਕਿ ਫ਼ੀਲਡ ਅਫ਼ਸਰ ਸਮੇਂ-ਸਮੇਂ 'ਤੇ ਜਾਂਚ ਕਰਨਗੇ ਤਾਂ ਜੋ ਘਟਾਏ ਰੇਟਾਂ ਦਾ ਲਾਭ ਜਨਤਾ ਨੂੰ ਸਿੱਧਾ ਮਿਲੇ | ਸਟਾਕ ਵਿਚ ਪੁਰਾਣੇ ਜ਼ਿਆਦਾ ਰੇਟ ਵਾਲਾ ਸਾਮਾਨ ਬਚਿਆ ਹੋਵੇ ਤਾਂ ਵਪਾਰੀ ਨੂੰ ਉਨ੍ਹਾਂ ਦੇ ਖਾਤੇ ਦੀ ਐਂਟਰੀ ਵਿਚ ਆਈ. ਟੀ. ਸੀ. ਦੇ ਨਿਯਮ ਹਰ ਹਾਲਾਤ ਵਿਚ ਲਾਗੂ ਕਰਨੇ ਪੈਣਗੇ | ਗਾਹਕਾਂ ਨੂੰ ਖ਼ਰੀਦਦਾਰੀ ਕਰਦਿਆਂ ਬਿੱਲ ਅਤੇ ਰੇਟ ਨੂੰ ਧਿਆਨ ਨਾਲ ਚੈੱਕ ਕਰਨਾ ਚਾਹੀਦਾ ਹੈ | ਜਿਥੇ ਰੇਟ ਘਟਿਆ ਹੈ, ਉਥੇ ਰੇਟ ਘਟਾਏ ਦਾ ਲਾਭ ਮਿਲਣਾ ਚਾਹੀਦਾ ਹੈ | ਰੈਡੀਮੇਡ ਕੱਪੜੇ ਵਾਲੇ ਅਤੇ ਗੱਤੇ ਵਾਲੇ ਕਾਗ਼ਜ਼ ਦੇ ਉਪਰ ਜੀ. ਐਸ. ਟੀ. ਦੀ ਦਰ ਵਧਣ ਨਾਲ ਜਰੂਰ ਪੇ੍ਰਸ਼ਾਨੀ ਆ ਸਕਦੀ ਹੈ | ਕੇਂਦਰ ਵਲੋਂ ਆਮ ਲੋਕਾਂ ਦੇ ਕੰਮ ਆਉਣ ਵਾਲੀਆਂ ਅਤੇ ਹੋਰ ਵੀ ਕਈ ਚੀਜ਼ਾਂ 'ਤੇ ਜੀ. ਐਸ. ਟੀ. ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ | ਇਸ ਨਾਲ ਜਿਥੇ ਬਾਜ਼ਾਰ ਵਿਚ ਲੰਬੇ ਸਮੇਂ ਦੀ ਮੰਦੀ ਹਟਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ, ਕਿਉਂਕਿ ਕੁਝ ਸਮੇਂ ਤੋਂ ਲੋਕਾਂ ਵਲੋਂ ਚੀਜ਼ਾਂ ਦੀ ਖ਼ਰੀਦ ਜਾਂ ਤਾਂ ਘਟਾਈ ਗਈ ਸੀ ਜਾਂ ਫਿਰ ਬੰਦ ਕੀਤੀ ਗਈ ਸੀ ਪਰ ਕੇਂਦਰ ਵਲੋਂ ਦਿੱਤੀ ਜਾਣ ਵਾਲੀ ਵੱਡੀ ਰਾਹਤ ਨਾਲ ਹੁਣ ਲੋਕਾਂ ਨੂੰ ਫ਼ਾਇਦਾ ਮਿਲਣ ਜਾ ਰਿਹਾ ਹੈ | ਸੀ. ਏ. ਪੁਨੀਤ ਓਬਰਾਏ ਦਾ ਕਹਿਣਾ ਸੀ ਕਿ ਕੁਝ ਸਮੇਂ ਲਈ ਵਪਾਰੀ ਜਾਂ ਕਾਰੋਬਾਰੀਆਂ ਨੂੰ ਪੇ੍ਰਸ਼ਾਨੀ ਆ ਸਕਦੀ ਹੈ ਪਰ ਬਾਅਦ ਵਿਚ ਉਨ੍ਹਾਂ ਨੂੰ ਵੀ ਕਾਫ਼ੀ ਲਾਭ ਹੋਵੇਗਾ | ਉਧਰ ਪੰਜਾਬ ਦੇ ਜੀ. ਐਸ. ਟੀ. ਵਿਭਾਗ ਵਲੋਂ ਕਾਰੋਬਾਰੀ ਅਦਾਰਿਆਂ 'ਤੇ ਛਾਪੇਮਾਰੀ ਦੀ ਸ਼ੰਕਾ ਕਰਕੇ ਕਈ ਕਾਰੋਬਾਰੀਆਂ ਨੇ ਝਮੇਲੇ ਵਿਚ ਫਸਣ ਤੋਂ ਬਚਣ ਲਈ ਸਟਾਕ ਵਿਚ ਵੀ ਕਮੀ ਕਰ ਦਿੱਤੀ ਹੈ |

ਪਿਛਲੀ ਖ਼ਬਰ ਲੋਕ ਨਿਰਮਾਣ ਵਿਭਾਗ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਚਾਰਜ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਸੌਂਪ ਦੇਵੇਗਾ-ਮੀਟਿੰਗ... ਅਗਲੀ ਖ਼ਬਰ ਨੇਕਦਿਲ ਤੇ ਸਿੱਧੀ ਸਾਦੀ ਸ਼ਖ਼ਸੀਅਤ ਦੇ ਮਾਲਕ ਸਨ ਹਰਮੇਲ ਸਿੰਘ ਟੌਹੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।