08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਨੇਕਦਿਲ ਤੇ ਸਿੱਧੀ ਸਾਦੀ ਸ਼ਖ਼ਸੀਅਤ ਦੇ ਮਾਲਕ ਸਨ ਹਰਮੇਲ ਸਿੰਘ ਟੌਹੜਾ <br/>

ਅਜੀਤ ਡੈਸਕ 22-09-2025
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠ ਸਿਆਸਤ 'ਚ ਸ਼ਾਮਿਲ ਹੋਏ ਹਰਮੇਲ ਸਿੰਘ ਟੌਹੜਾ ਹਮੇਸ਼ਾ ਹੀ ਅਜੋਕੀ ਸਿਆਸਤ ਤੋਂ ਹਟ ਕੇ ਸਾਫ਼ ਸੁਥਰੀ ਅਤੇ ਸਿੱਧੀ ਸਾਦੀ ਸ਼ਖ਼ਸੀਅਤ ਵਜੋਂ ਵਲ-ਛਲ ਤੋਂ ਦੂਰ ਰਹਿ ਕੇ ਹੀ ਸਿਆਸੀ ਜੀਵਨ ਵਿਚ ਵਿਚਰਦੇ ਰਹੇ | ਪਟਿਆਲਾ ਜ਼ਿਲ੍ਹੇ ਦੇ ਪਿੰਡ ਥੂਹੀ ਵਿਚ 1948 ਵਿਚ ਉਨ੍ਹਾਂ ਦਾ ਜਨਮ ਹੋਇਆ | ਸਾਲ 1996 ਵਿਚ ਉਹ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਚ ਐਫ.ਸੀ.ਆਈ. ਦੀ ਨੌਕਰੀ 'ਚੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਸ਼ਾਮਿਲ ਹੋ ਗਏ ਸਨ | ਇਸ ਤੋਂ ਬਾਅਦ 1997 'ਚ ਉਨ੍ਹਾਂ ਨੂੰ ਹਲਕਾ ਡਕਾਲਾ ਤੋਂ ਚੋਣ ਲੜਾਈ ਗਈ, ਜਿਥੋਂ ਉਹ ਜਿੱਤ ਕੇ ਸਿਆਸਤ 'ਚ ਸਰਗਰਮ ਭੂਮਿਕਾ ਨਿਭਾਉਣ ਲੱਗੇ | ਇਸ ਦੌਰਾਨ 1997 ਵਿਚ ਉਨ੍ਹਾਂ ਨੂੰ ਪੀ.ਡਬਲਿਊ.ਡੀ. ਦਾ ਮੰਤਰੀ ਬਣਾਇਆ ਗਿਆ | ਸਾਲ 1998 ਵਿਚ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਪੈਦਾ ਹੋਏ ਵਿਵਾਦ ਉਪਰੰਤ ਉਨ੍ਹਾਂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ | ਉਪਰੰਤ 2002 ਵਿਚ ਉਨ੍ਹਾਂ ਮੁੜ ਡਕਾਲਾ ਹਲਕੇ ਤੋਂ ਜਥੇ. ਗੁਰਚਰਨ ਸਿੰਘ ਟੌਹੜਾ ਵਲੋਂ ਬਣਾਏ ਗਏ ਸਰਬਹਿੰਦ ਸ਼ੋ੍ਰਮਣੀ ਅਕਾਲੀ ਦਲ ਵਲੋਂ ਚੋਣ ਲੜੀ ਅਤੇ ਹਾਰ ਗਏ | ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿਚਕਾਰ ਸਮਝੌਤਾ ਹੋਣ ਉਪਰੰਤ ਉਨ੍ਹਾਂ ਫਿਰ ਡਕਾਲਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ, ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਏ | ਸਾਲ 2016 ਵਿਚ ਹਰਮੇਲ ਸਿੰਘ ਟੌਹੜਾ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ 2017 ਵਿਚ ਸਨੌਰ ਹਲਕੇ ਤੋਂ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਨੇ ਪਾਰਟੀ ਵਲੋਂ ਚੋਣ ਲੜੀ ਅਤੇ ਹਾਰ ਗਏ | ਇਸ ਤੋਂ ਬਾਅਦ 2019 ਵਿਚ ਉਹ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਵਾਪਸ ਪਰਤ ਗਏ | ਇਸ ਦੌਰਾਨ ਅਕਾਲੀ ਦਲ ਵਿਚ ਉਨ੍ਹਾਂ ਦੇ ਵੱਡੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਨੂੰ ਅਗਵਾਈ ਦਿੱਤੀ ਗਈ ਪਰ ਸਮੇਂ ਦੀ ਚਾਲ ਨਾਲ ਉਨ੍ਹਾਂ ਦੀ ਅਕਾਲੀ ਦਲ ਨਾਲ ਸਾਂਝ ਦੁਨਿਆਵੀ ਹੁੰਦੀ ਗਈ ਅਤੇ ਉਹ ਖ਼ੁਦ ਵੀ ਸਿਆਸੀ ਤੌਰ 'ਤੇ ਪੈਰ ਪਿੱਛੇ ਪੁੱਟਦੇ ਗਏ | ਹਰਮੇਲ ਸਿੰਘ ਟੌਹੜਾ ਦੇ ਜਾਣ ਪਿਛੋਂ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਮੈਂਬਰ ਐਸ.ਜੀ.ਪੀ.ਸੀ., ਵੱਡੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ, ਛੋਟੇ ਪੁੱਤਰ ਕਮਰਵੀਰ ਸਿੰਘ ਟੌਹੜਾ, ਉਨ੍ਹਾਂ ਦੀ ਬੇਟੀ ਜਸਪ੍ਰੀਤ ਕੌਰ ਟਿਵਾਣਾ ਤੇ ਗੁਰਮਨਪ੍ਰੀਤ ਕੌਰ ਗਹਿਰੇ ਸਦਮੇ ਵਿਚ ਹਨ |

ਪਿਛਲੀ ਖ਼ਬਰ ਘਟੀਆਂ ਕੀਮਤਾਂ ਦਾ ਲੋਕਾਂ ਨੂੰ ਫ਼ਾਇਦਾ ਦੇਣ ਲਈ ਫ਼ੀਲਡ ਅਫ਼ਸਰਾਂ ਲਈ ਵੀ ਜਾਂਚ ਕਰਨੀ ਹੋਵੇਗੀ ਜ਼ਰੂਰੀ <br/> ਅਗਲੀ ਖ਼ਬਰ ਘੱਗਰ, ਟਾਂਗਰੀ ਤੇ ਮਾਰਕੰਡਾ ਦੀ ਮਾਰ ਤੋਂ ਬਚਣ ਦੇ ਪੱਕੇ ਹੱਲ ਲਈ ਯਤਨ ਕੀਤੇ ਜਾਣਗੇ-ਕੇਂਦਰੀ ਮੰਤਰੀ ਨਾਇਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।