15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗਾਇਕਾ ਨੇਹਾ ਸਿੰਘ ਖਿਲਾਫ਼ ਦਰਜ ਐਫ਼.ਆਈ.ਆਰ. ਰੱਦ ਕਰਨ ਤੋਂ ਇਨਕਾਰ

ਅਜੀਤ ਡੈਸਕ 22-09-2025
ਲਖਨਊ, 21 ਸਤੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਖਿਲਾਫ਼ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਅਪਮਾਨਜਨਕ ਬਿਆਨ ਦੇਣ ਦੇ ਦੋਸ਼ 'ਚ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਖਿਲਾਫ਼ ਦਰਜ ਐਫ.ਆਈ.ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ | ਅਦਾਲਤ ਨੇ ਕਿਹਾ ਕਿ ਸੰਵਿਧਾਨ ਦੁਆਰਾ ਗਾਰੰਟੀਸ਼ੁਦਾ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਵਾਜ਼ਬ ਪਾਬੰਦੀਆਂ ਅਧੀਨ ਹੈ | ਇਹ ਮਾਮਲਾ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਗਾਇਕਾ ਵਲੋਂ ਕੀਤੀ ਪੋਸਟ ਨਾਲ ਜੁੜਿਆ ਹੋਇਆ ਹੈ | ਜਸਟਿਸ ਰਾਜੇਸ਼ ਸਿੰਘ ਚੌਹਾਨ ਤੇ ਜਸਟਿਸ ਸਈਦ ਕਮਰ ਹਸਨ ਰਿਜਵੀ ਦੇ ਬੈਂਚ ਨੇ ਕਿਹਾ ਕਿ ਐਫ਼.ਆਈ.ਆਰ. 'ਚ ਲਗਾਏ ਦੋਸ਼ਾਂ ਅਤੇ ਕੇਸ ਡਾਇਰੀ ਨਾਲ ਸੰਬੰਧਿਤ ਹਿੱਸੇ ਦੀ ਪੜਚੋਲ ਕਰਨ ਬਾਅਦ ਸਾਨੂੰ ਯਕੀਨ ਹੈ ਕਿ ਐਫ਼.ਆਈ.ਆਰ. ਤੇ ਹੋਰ ਸਮੱਗਰੀ 'ਚ ਦੋਸ਼ ਪਹਿਲੀ ਨਜ਼ਰੇ ਇਕ ਗੰਭੀਰ ਅਪਰਾਧ ਦਾ ਖੁਲਾਸਾ ਕਰਦੇ ਹਨ | ਅਦਾਲਤ ਨੇ ਗਾਇਕਾ ਨੂੰ ਪੁਲਿਸ ਜਾਂਚ 'ਚ ਸਹਿਯੋਗ ਕਰਨ ਤੇ 26 ਸਤੰਬਰ ਨੂੰ ਪੁੱਛਗਿੱਛ ਲਈ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ |


ਪਿਛਲੀ ਖ਼ਬਰ ਅਮਰੀਕਾ 'ਚ ਪੜ੍ਹਾਈ ਲਈ ਪੁੱਛਗਿੱਛ 'ਚ 46% ਤੇ ਕੈਨੇਡਾ 'ਚ 75% ਗਿਰਾਵਟ ਆਈ <br/> ਅਗਲੀ ਖ਼ਬਰ ਸਾਊਦੀ ਅਰਬ ਪਾਕਿਸਤਾਨ ਲਈ ਸਸਤੇ ਵਿਦੇਸ਼ੀ ਕਰਜ਼ਿਆਂ ਦਾ ਮੁੱਖ ਸੋਮਾ-ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।