11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਚਰਨਜੀਤ ਅਹੂਜਾ ਪੰਚ ਤੱਤਾਂ 'ਚ ਵਿਲੀਨ <br/>

ਅਜੀਤ ਡੈਸਕ 23-09-2025
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੰਗੀਤ ਤੇ ਫ਼ਿਲਮੀ ਦੁਨੀਆ ਦੇ ਖੇਤਰ 'ਚ ਸੰਗੀਤ ਸਮਰਾਟ ਵਜੋਂ ਜਾਣੇ ਜਾਂਦੇ ਪ੍ਰਸਿੱਧ ਸੰਗੀਤਕਾਰ ਚਰਨਜੀਤ ਅਹੂਜਾ ਨੂੰ ਸੈਂਕੜੇ ਪ੍ਰਸ਼ੰਸਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੁਹਾਲੀ ਦੇ ਬਲੌਂਗੀ ਵਿਚਲੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਚਿਨ ਅਹੂਜਾ ਨੇ ਦਿਖਾਈ | ਇਸ ਮੌਕੇ ਹਾਜ਼ਰ ਸਵ. ਚਰਨਜੀਤ ਅਹੂਜਾ ਦੀ ਪਤਨੀ ਸੰਗੀਤਾ ਅਹੂਜਾ ਤੇ ਸਪੁੱਤਰਾਂ ਸਚਿਨ ਅਹੂਜਾ, ਪੰਕਜ ਅਹੂਜਾ, ਲਵ ਅਹੂਜਾ ਤੇ ਕੁਸ਼ ਅਹੂਜਾ ਸਮੇਤ ਹਰ ਵਿਅਕਤੀ ਭਾਵੁਕ ਦਿਖਾਈ ਦਿੱਤਾ ਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ | ਫੁੱਲਾਂ ਨਾਲ ਸਜਾਏ ਗਏ ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਬੱਸ ਵਿਚ ਦੁਪਹਿਰ 1 ਵਜੇ ਦੇ ਕਰੀਬ ਸ਼ਮਸ਼ਾਨਘਾਟ ਵਿਖੇ ਲਿਆਂਦਾ, ਜਿੱਥੇ ਸਵ. ਚਰਨਜੀਤ ਅਹੂਜਾ ਦੇ ਅੰਤਿਮ ਦਰਸ਼ਨ ਕੀਤੇ | ਇਸ ਮੌਕੇ ਹਾਜ਼ਰ ਨਾਮੀ ਗਾਇਕਾਂ, ਗੀਤਕਾਰਾਂ, ਕਲਾਕਾਰਾਂ ਤੇ ਅਦਾਕਾਰਾਂ ਵਿਚ ਹੰਸ ਰਾਜ ਹੰਸ, ਗਿੱਪੀ ਗਰੇਵਾਲ, ਜਸਵੀਰ ਜੱਸੀ, ਯੁਵਰਾਜ ਹੰਸ, ਕਰਮਜੀਤ ਅਨਮੋਲ, ਬਾਲ ਮੁਕੰਦ ਸ਼ਰਮਾ, ਹਰਦੀਪ, ਪੰਮੀ ਬਾਈ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਵਿੱਕੀ ਮੋਦੀ, ਸੁਰਜੀਤ ਖਾਨ, ਦੁਰਗਾ ਰੰਗੀਲਾ, ਰਵਿੰਦਰ ਗਰੇਵਾਲ, ਕੁਲਵਿੰਦਰ ਬਿੱਲਾ, ਬਾਈ ਅਮਰਜੀਤ, ਸਤਵਿੰਦਰ ਬੁੱਗਾ, ਬਿਲ ਸਿੰਘ, ਜਗਤਾਰ ਜੱਗਾ, ਗਾਇਕਾ ਸੁੱਖੀ ਬਰਾੜ, ਰਾਖੀ ਹੁੰਦਲ, ਹਰਬੰਸ ਸਹੋਤਾ, ਲਾਭ ਹੀਰਾ, ਕੁਲਦੀਪ ਤੂਰ, ਗੁਲਜ਼ਾਰ ਲਹੌਰੀਆ, ਕੁਲਵੰਤ ਗਿੱਲ, ਮਦਨ ਸ਼ੌਂਕੀ, ਬਿੱਟੂ ਬਾਜਵਾ, ਸੁਖਵਿੰਦਰ ਸੁੱਖੀ, ਗੌਤਮ, ਕੁਲਦੀਪ ਦੀਪ, ਰਣਜੀਤ ਰਾਣਾ, ਸੁਭਾਸ਼ ਬਾਬੂ (ਬਾਬੂ ਚੰਡੀਗੜ੍ਹੀਆ), ਅਸ਼ੋਕ ਹੁਸ਼ਿਆਰਪੁਰੀ, ਕੁਲਵੰਤ ਗਿੱਲ, ਜਸਪਾਲ ਸਿੰਘ ਤਾਨ, ਵਿਵੇਕ ਤੁਲੀ, ਜੈਲੀ, ਰੋਮੀ, ਗੁਰਤੇਜ ਤੇਜ, ਅਸ਼ੋਕ ਮਸਤੀ, ਗੁਰਪਾਲ ਮੁਟਿਆਰ, ਗੀਤਕਾਰਾਂ 'ਚੋਂ ਸ਼ਮਸ਼ੇਰ ਸੰਧੂ, ਬਚਨ ਬੇਦਿਲ, ਦਵਿੰਦਰ ਖੰਨੇ ਵਾਲਾ, ਪੱਪਾ ਰਾਜੇਵਾਲੀਆ, ਸੰਜੀਵ ਅਨੰਦ, ਭੱਟੀ ਭੜ੍ਹੀ ਵਾਲਾ, ਸਤਿਨਾਮ ਪੰਜਾਬੀ, ਸੂਮੀ, ਨਿਰਮਾਤਾ ਨਿਰਦੇਸ਼ਕਾਂ 'ਚੋਂ ਇਕਬਾਲ ਢਿੱਲੋਂ, ਅਦਾਕਾਰ ਬਲਦੇਵ ਖੋਸਾ, ਪਿ੍ੰਸ ਕੰਵਲਜੀਤ, ਮਲਕੀਤ ਰੌਣੀ, ਦਰਸ਼ਨ ਔਲਖ, ਪਰਮਜੀਤ ਪੱਲੂ, ਡੈਬੀ ਸਿੰਘ, ਜਸਵਿੰਦਰ ਜੱਸੀ, ਅਸ਼ਵਨੀ ਸੰਭਾਲਕੀ ਸਮੇਤ ਸਾਬਕਾ ਵਿਧਾਇਕ ਜੀ. ਪੀ. ਸਿੰਘ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਈ ਹੋਰ ਪ੍ਰਸਿੱਧ ਹਸਤੀਆਂ ਸ਼ਾਮਿਲ ਸਨ |
ਕੈਬਨਿਟ ਮੰਤਰੀ ਸੌਂਦ ਵਲੋਂ ਦੁੱਖ ਦਾ ਪ੍ਰਗਟਾਵਾ-
ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰਸਿੱਧ ਸੰਗੀਤਕਾਰ ਚਰਨਜੀਤ ਅਹੂਜਾ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਆਪਣੇ ਸ਼ੋਕ ਸੰਦੇਸ਼ 'ਚ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਚਰਨਜੀਤ ਅਹੂਜਾ ਦੇ ਜਾਣ ਨਾਲ ਇਕ ਦੌਰ ਦਾ ਅੰਤ ਹੋ ਗਿਆ ਹੈ | ਉਨ੍ਹਾਂ ਦੀਆਂ ਸੰਗੀਤਕ ਧੁਨਾਂ ਰਹਿੰਦੀ ਦੁਨੀਆਂ ਤੱਕ ਗੂੰਜਦੀਆਂ ਰਹਿਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬੀ ਗੀਤ-ਸੰਗੀਤ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿਚ ਚਰਨਜੀਤ ਆਹੂਜਾ ਸਦਾ ਜਿਊਾਦੇ ਰਹਿਣਗੇ |

ਪਿਛਲੀ ਖ਼ਬਰ ਮੈਲਬੌਰਨ ਵਿਖੇ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ <br/> ਅਗਲੀ ਖ਼ਬਰ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।