05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਨੁੱਖਤਾ ਦੀ ਸੇਵਾ ਲਈ ਪਿ੍ਤਪਾਲ ਸਿੰਘ ਹੰਸਪਾਲ ਨੂੰ ਬਾਬਾ ਫ਼ਰੀਦ ਐਵਾਰਡ

ਅਜੀਤ ਡੈਸਕ 24-09-2025

• ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ • ਗੁਰਦੁਆਰਾ ਗੋਦੜੀ ਸਾਹਿਬ ਵਿਖੇ ਮਹਾਨ ਸਮਾਗਮ 'ਚ ਕੀਤਾ ਸਨਮਾਨਿਤ
<br/>
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਗੁਰਦੁਆਰਾ ਗੋਦੜੀ ਸਾਹਿਬ ਵਿਖੇ ਨਗਰ ਕੀਰਤਨ ਉਪਰੰਤ ਸਜਾਏ ਗਏ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੁਸਾਇਟੀ ਨੇ ਦੋ ਸ਼ਖਸੀਅਤਾਂ ਨੂੰ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ | ਪਹਿਲਾ ਸਨਮਾਨ ਮਨੁੱਖਤਾ ਦੀ ਸੇਵਾ ਲਈ ਪਿ੍ਤਪਾਲ ਸਿੰਘ ਹੰਸਪਾਲ, ਜਿਨ੍ਹਾਂ ਨੇ ਹੜ੍ਹਾਂ ਦੀ ਕੁਦਰਤੀ ਮਾਰ ਦੌਰਾਨ ਆਪਣਾ ਰੇਲ ਕੋਚ ਫ਼ੈਕਟਰੀ ਦਾ ਕਾਰੋਬਾਰ ਦਾਅ 'ਤੇ ਲਗਾ ਕੇ ਇਨਸਾਨੀਅਤ ਦੀ ਸੇਵਾ ਨੂੰ ਮੁੱਖ ਰੱਖਦਿਆਂ ਪੀੜਤ ਲੋਕਾਂ ਦੀ ਸਹਾਇਤਾ ਲਈ ਆਪਣੀ ਪੰੂਜੀ 'ਚੋਂ 100 ਦੇ ਕਰੀਬ ਕਿਸ਼ਤੀਆਂ ਬਣਾ ਕੇ ਵੱਡਾ ਕਾਰਜ ਕੀਤਾ | ਦੂਜਾ ਸਨਮਾਨ ਸਵਰਗੀ ਇੰਦਰਜੀਤ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਪ੍ਰਸਿੱਧ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਦਿੱਤਾ ਗਿਆ | ਪਹਿਲੇ ਸਨਮਾਨ 'ਚ 2 ਲੱਖ ਰੁਪਏ ਦੀ ਰਾਸ਼ੀ ਅਤੇ ਦੂਜੇ ਸਨਮਾਨ ਵਿਚ 1 ਲੱਖ ਰੁਪਏ ਦੀ ਰਾਸ਼ੀ ਨਾਲ ਦੋਸ਼ਾਲਾ, ਸੈਨੀਟੇਸ਼ਨ ਸ਼ਾਮਿਲ ਹਨ | ਇਹ ਐਵਾਰਡ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸੁਸਾਇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ 'ਚ ਦੋਵਾਂ ਸ਼ਖ਼ਸੀਅਤਾਂ ਨੂੰ ਦਿੱਤੇ | ਇਸ ਤੋਂ ਬਾਅਦ ਵਿਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਰੁਣ ਕੁਮਾਰ ਐਸ.ਡੀ.ਐਮ., ਸੂਰਜ ਕੁਮਾਰ ਐਸ.ਡੀ.ਐਮ., ਮਨਵਿੰਦਰਬਿਰ ਸਿੰਘ ਐਸ.ਪੀ.ਐਚ., ਅਸ਼ੀਸ਼ਪ੍ਰੀਤ ਸਿੰਘ, ਬਲਕਾਰ ਸਿੰਘ ਬਰਾੜ, ਸਿਮਰਨਜੀਤ ਸਿੰਘ ਤੂਰ, ਖਵਾਜਾ ਸਲੀਮ ਰਸ਼ੀਦ ਫ਼ਰੀਦੀ ਸਾਬਰੀ, ਸਾਹਿਬਜ਼ਾਦਾ ਸਈਅਦ ਵਾਰਿਸ ਹੁਸੈਨ ਚਿਸਤੀ ਮੌਨੀ ਗੱਦੀਨਸ਼ੀਨ ਖਾਦਿਮ ਖਵਾਜਾ ਸਾਹਿਬ ਦਰਗਾਹ ਸ਼ਰੀਫ ਅਜਮੇਰ ਨੂੰ ਵੀ ਸਨਮਾਨਿਤ ਕੀਤਾ ਗਿਆ | ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਦੋਵਾਂ ਵਿੱਦਿਅਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜ-ਰੋਜ਼ਾ ਆਗਮਨ ਪੁਰਬ ਦੇ ਸਮੂਹ ਸਮਾਗਮ ਸਫ਼ਲਤਾ ਪੂਰਵਕ ਅਤੇ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਏ ਹਨ | ਇਸ ਮੌਕੇ ਬਾਬਾ ਫ਼ਰੀਦ ਸੰਸਥਾਵਾਂ ਦੇ ਸਮੂਹ ਕਮੇਟੀ ਮੈਂਬਰ ਚਰਨਜੀਤ ਸਿੰਘ ਸੇਖੋਂ, ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਗੀਆਂ ਤੇ ਨਰਿੰਦਰ ਪਾਲ ਸਿੰਘ ਬਰਾੜ ਅਤੇ ਹੋਰ ਕਈ ਮਹਾਨ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸੱਚਖੰਡ ਐਕਸਪ੍ਰੈੱਸ ਦੀ ਸਫ਼ਾਈ, ਨਵੇਂ ਡੱਬੇ ਲਗਾਏ ਜਾਣ ਤੇ ਦੇਹਰਾਦੂਨ, ਉੱਤਰਾਖੰਡ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ ਦਾ ਸਰਵੇਖਣ ਕਰਨ ਲਈ ਕੇਂਦਰੀ ਟੀਮ ਡੇਰਾ ਬਾਬਾ ਨਾਨਕ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।