05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੈਨੇਡਾ ਪੁਲਿਸ ਵਲੋਂ ਖ਼ਾਲਿਸਤਾਨੀ ਆਗੂ ਗਿ੍ਫ਼ਤਾਰ

ਅਜੀਤ ਡੈਸਕ 24-09-2025
ਟੋਰਾਂਟੋ, 23 ਸਤੰਬਰ (ਪੀ.ਟੀ.ਆਈ.)-ਕੈਨੇਡਾ ਪੁਲਿਸ ਨੇ ਓਾਟਾਰੀਓ ਦੇ ਵਿਟਬੀ 'ਚ ਇਕ ਖ਼ਾਲਿਸਤਾਨ ਆਗੂ ਇੰਦਰਜੀਤ ਸਿੰਘ ਗੋਸਲ ਨੂੰ ਹਥਿਆਰਾਂ ਨਾਲ ਸਬੰਧਿਤ ਇਕ ਦਰਜਨ ਤੋਂ ਵੱਧ ਅਪਰਾਧਾਂ ਲਈ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਗਲੋਬਲ ਨਿਊਜ਼ ਨੇ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਓਾਟਾਰੀਓ ਸੂਬਾਈ ਪੁਲਿਸ ਅਧਿਕਾਰੀਆਂ ਨੇ ਗੋਸਲ ਨੂੰ ਹੈਂਡਗਨ ਦੀ ਲਾਪਰਵਾਹੀ ਨਾਲ ਵਰਤੋਂ ਤੇ ਹੋਰ ਸਬੰਧਤ ਅਪਰਾਧਾਂ ਲਈ ਗਿ੍ਫ਼ਤਾਰ ਕੀਤਾ ਹੈ | 36 ਸਾਲਾ ਗੋਸਲ ਨੂੰ ਓਸ਼ਾਵਾ ਅਦਾਲਤ 'ਚ ਟੋਰਾਂਟੋ ਦੇ ਅਰਮਾਨ ਸਿੰਘ (23) ਤੇ ਨਿਊਯਾਰਕ ਦੇ ਜਗਦੀਪ ਸਿੰਘ (41) ਨਾਲ ਪੇਸ਼ ਕੀਤਾ ਗਿਆ, ਜਿਥੇ ਗੋਸਲ 'ਤੇ ਦੋਸ਼ ਆਇਦ ਕੀਤੇ ਗਏ |

ਪਿਛਲੀ ਖ਼ਬਰ ਅੱਧੀ ਸਮਰੱਥਾ ਨਾਲ ਕੰਮ ਕਰਦੀਆਂ ਹਾਈ ਕੋਰਟਾਂ ਤੋਂ ਤੇਜ਼ੀ ਨਾਲ ਮਾਮਲੇ ਨਿਬੇੜਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ-ਸੁਪਰੀਮ ਕ... ਅਗਲੀ ਖ਼ਬਰ ਬਾਜ਼ਾਰਾਂ ਅੰਦਰ ਜ਼ਹਿਰ ਰੂਪੀ ਦੁੱਧ ਦੇ ਗੋਰਖਧੰਦੇ ਰਾਹੀਂ ਇਨਸਾਨੀ ਜ਼ਿੰਦਗੀਆਂ ਨੂੰ ਵੰਡੀ ਜਾ ਰਹੀ ਹੈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।