ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪ੍ਰੋ. ਅਨਿਲ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ 'ਚ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਤਿਹਾਸ ਵਿਸ਼ੇ ਦੀ ਐਮ.ਏ. ਪੱਧਰੀ ਪਾਠਕ੍ਰਮ ਨੂੰ ਬੀ.ਏ. ਦੀਆਂ ਕਲਾਸਾਂ 'ਚ ਲਿਆਂਦਾ ਜਾਣਾ ਬੇਹਦ ਬੇਤੁਕਾ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਸਹੀ ਹੋਵੇਗਾ ਕਿ ਉਚ ਸਨਾਤਕ ਪੱਧਰ ਦਾ ਗਹਿਰਾ ਵਿਸ਼ਾ ਉਨ੍ਹਾਂ ਵਿਦਿਆਰਥੀਆਂ 'ਤੇ ਥੋਪਿਆ ਜਾਵੇ ਜੋ ਅਜੇ ਮੂਲ ਢਾਂਚਾ ਵੀ ਨਹੀਂ ਸਮਝੇ? ਉਨ੍ਹਾਂ ਕਿਹਾ ਕਿ ਵਿਦਿਆਰਥੀਆਂ 'ਤੇ ਭਾਰੀ ਬੋਝ ਪਾ ਦਿੱਤਾ ਹੈ, ਅਧਿਆਪਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਸਿੱਖਣ-ਸਿਖਾਉਣ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅਸੰਗਤ ਅਤੇ ਵਿਦਿਆਰਥੀ ਵਿਰੋਧੀ ਕਦਮ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਹ ਤੈਅ ਕੀਤਾ, ਉਹ ਕਦੇ ਵੀ ਅਸਲ ਕਲਾਸ ਰੂਮ 'ਚ ਨਹੀਂ ਗਏ ਹੋਣਗੇ। ਉਨ੍ਹਾਂ ਕਿਹਾ ਕਿ ਐਨ.ਈ.ਪੀ. ਦੇ ਲਾਗੂ ਹੋਣ ਨੇ ਸਿੱਖਿਆ ਨੂੰ ਸਮਾਵੇਸ਼ੀ ਅਤੇ ਆਸਾਨ ਬਣਾਉਣ ਦੀ ਬਜਾਏ ਉਲਟ ਬੇਪੱਧਰ ਯੋਜਨਾ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਇਸ ਨੀਤੀ ਨਾਲ ਵਿਦਿਆਰਥੀ ਤੇ ਅਧਿਆਪਕ ਨਿਰਾਸ਼ ਹਨ।
ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਨਿੰਦਣਯੋਗ-ਪ੍ਰੋ. ਅਨਿਲ ਕੁਮਾਰ
ਅਜੀਤ ਡੈਸਕ
17-10-2025