ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਨਵੀਂ ਚੁਣੀ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ ਬੀਤੇ ਕੱਲ੍ਹ ਗੁਰੂ ਨਾਨਕ ਰੋਡ ਗੁਰਦੁਆਰਾ ਸਾਹਿਬ ਵਿਖੇ ਹੋਈ | ਜਿਸ 'ਚ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਨਵੀਂ ਚੁਣੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ | ਇਸ ਮੌਕੇ ਹਰਜੀਤ ਸਿੰਘ ਨੂੰ ਮੀਤ ਪ੍ਰਧਾਨ, ਕੇਵਲ ਸਿੰਘ ਰਣਦੇਵਾ ਨੂੰ ਮੀਤ ਪ੍ਰਧਾਨ, ਸ਼ਰਨਬੀਰ ਸਿੰਘ ਮੂਨ ਸੰਘਾ ਤੇ ਸੁਰਿੰਦਰ ਸਿੰਘ ਢੱਟ ਦੋਵੇਂ ਜਨਰਲ ਸਕੱਤਰ, ਜੈ ਸਿਮਰਨ ਸਿੰਘ ਜੁਆਇੰਟ ਸਕੱਤਰ, ਜਸਵੰਤ ਸਿੰਘ ਮੰਡ ਨੂੰ ਖਜ਼ਾਨਚੀਅਤੇ ਪਰਮਜੀਤ ਸਿੰਘ ਧਾਲੀਵਾਲ ਜੁਆਇੰਟ ਖਜ਼ਾਨਚੀ, ਗੁਰਦੁਆਰਾ ਪਾਰਕ ਐਵੇਨਿਊ ਲੰਗਰ ਸੇਵਾ ਜੋਗਿੰਦਰ ਸਿੰਘ ਬੱਲ ਤੇ ਗੁਰਦੀਪ ਸਿੰਘ, ਗੁਰੂ ਨਾਨਕ ਰੋਡ ਲੰਗਰ ਸੇਵਾ ਬੀਬੀ ਸੁਰਜੀਤ ਕੌਰ ਬਾਸੀ ਤੇ ਅਮਰੀਕ ਸਿੰਘ, ਵੈਲਫੇਅਰ ਕਮਲਪ੍ਰੀਤ ਕੌਰ, ਸਿੱਖਿਆ ਸਕੱਤਰ ਬਲਜਿੰਦਰ ਸਿੰਘ ਹੰਸਰਾ, ਲਾਇਬ੍ਰੇਰੀ ਗੁਲਜ਼ਾਰ ਸਿੰਘ ਚਤਰੱਥ, ਸਟੇਜ ਸਕੱਤਰ ਮਨਜੀਤ ਸਿੰਘ ਅਤੇ ਸਤਨਾਮ ਸਿੰਘ ਚੌਹਾਨ ਪਾਰਕ ਐਵੇਨਿਊ ਵਿਖੇ ਤੇ ਕਿਰਨਜੀਤ ਕੌਰ ਸਟੇਜ ਸਕੱਤਰ ਗੁਰੂ ਨਾਨਕ ਰੋਡ, ਇਸ਼ਟਮੀਤ ਸਿੰਘ ਫੁੱਲ ਵਿਕਾਸ ਸਕੱਤਰ ਥਾਪਿਆ ਗਿਆ ਹੈ, ਜਦ ਕਿ ਗੁਰਬਚਨ ਸਿੰਘ ਅਠਵਾਲ, ਅਜਮੇਰ ਸਿੰਘ ਵਿਰਦੀ ਬਤੌਰ ਮੈਂਬਰ ਸੇਵਾਵਾਂ ਨਿਭਾਉਣਗੇ | ਇਸ ਮੌਕੇ ਬੰਦੀ ਛੋੜ ਦਿਵਸ ਤੇ ਗੁਰਪੁਰਬ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਵੀ ਚਰਚਾ ਕੀਤੀ |