19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਬਲਬੀਰ ਸਿੰਘ ਸੰਘਾ ਦੀ ਪੁਸਤਕ ਰਿਲੀਜ਼ <br/>

ਅਜੀਤ ਡੈਸਕ 17-10-2025
ਐਬਟਸਫੋਰਡ, 16 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਮਿਲਣੀ ਸੀਨੀਅਰ ਸਿਟੀਜ਼ਨ ਸੈਂਟਰ ਵਿਖੇ ਹੋਈ, ਜਿਸ ਵਿਚ ਸਾਹਿਤਕਾਰ ਬਲਬੀਰ ਸਿੰਘ ਸੰਘਾ ਦੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ¢ ਇਹ ਸਮਾਗਮ ਪਿਤਾ ਦਿਵਸ ਨੂੰ ਸਮਰਪਿਤ ਕੀਤਾ ਗਿਆ¢ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਿ੍ਤਪਾਲ ਗਿੱਲ ਵਲੋਂ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ¢ ਉਪਰੰਤ ਪੁਸਤਕ ਬਾਰੇ ਪਰਚੇ ਪਿ੍ਤਪਾਲ ਗਿੱਲ, ਅਮਰੀਕ ਪਲਾਹੀ, ਸੁਰਜੀਤ ਸਿੰਘ ਮਾਧੋਪੁਰੀ, ਡਾ: ਰਣਜੀਤ ਸਿੰਘ ਪੰਨੂ (ਜਗਦੀਪ ਨੂਰਾਨੀ), ਪ੍ਰੋ. ਕਸ਼ਮੀਰਾ ਸਿੰਘ, ਸੈਨੇਟਰ ਬਲਤੇਜ ਸਿੰਘ ਢਿੱਲੋਂ, ਡਾ: ਪਿ੍ਥੀਪਾਲ ਸਿੰਘ ਸੋਹੀ ਅਤੇ ਇੰਦਰ ਪਾਲ ਸਿੰਘ ਸੰਧੂ (ਸੁਰਜੀਤ ਸਿੰਘ ਭੁੱਲਰ ਦਾ ਪਰਚਾ) ਵਲੋਂ ਵਿਸਥਾਰ ਸਹਿਤ ਪੜ੍ਹੇ ਗਏ¢ ਲੇਖਕ ਬਲਬੀਰ ਸਿੰਘ ਸੰਘਾ ਵਲੋਂ ਆਪਣੀ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ ਗਏ ¢
ਬੋਰਡ ਮੈਂਬਰ, ਪ੍ਰਧਾਨਗੀ ਮੰਡਲ, ਸਥਾਨਕ ਲੇਖਕ ਅਤੇ ਖਚਾਖਚ ਭਰੇ ਹਾਲ ਵਿਚ ਤਾੜੀਆਂ ਦੀ ਗੂੰਜ ਵਿੱਚ ਲੇਖਕ ਬਲਬੀਰ ਸਿੰਘ ਸੰਘਾ ਦੀ ਪੁਸਤਕ“'ਹੋਕਾ' ਦਾ ਲੋਕ ਅਰਪਣ ਕੀਤਾ ਗਿਆ¢ ਸਭਾ ਵਲੋਂ ਲੇਖਕ ਨੂੰ ਸਨਮਾਨਿਤ ਕੀਤਾ ਗਿਆ¢ ਪੁਸਤਕ ਰਿਲੀਜ਼ ਮÏਕੇ ਅਮਰੀਕ ਸਿੰਘ ਲੇਲ, ਦਰਸ਼ਨ ਸੰਘਾ, ਇੰਦਰਜੀਤ ਧਾਮੀ, ਹਰਿੰਦਰ ਕÏਰ ਸੋਹੀ, ਬਿੱਕਰ ਖੋਸਾ, ਕੇਸਰ ਸਿੰਘ ਕੂਨਰ, ਇੰਦਰਜੀਤ ਕÏਰ ਸੰਧੂ, ਗਿਆਨ ਸਿੰਘ ਸੰਧੂ, ਸਰਬਜੀਤ ਰੰਧਾਵਾ, ਨਿਰਮਲ ਗਿੱਲ ਸ਼ਾਮਿਲ ਹੋਏ ¢ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਅਤੇ ਤਰਨੁੰਮ ਵਿੱਚ ਗੀਤਾਂ ਨੂੰ ਪੇਸ਼ ਕਰ ਕੇ ਬੁਲਾਰਿਆਂ ਨੇ ਸਭ ਸਰੋਤਿਆਂ ਦਾ ਮਨੋਰੰਜਨ ਕੀਤਾ | ਅੰਤ ਵਿਚ ਸਮਾਗਮ ਨੂੰ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਵਡਮੁੱਲੇ ਸ਼ਬਦਾਂ ਨਾਲ ਪ੍ਰਧਾਨ ਪਿ੍ਤਪਾਲ ਗਿੱਲ ਵਲੋਂ ਸਮੇਟਿਆ ਗਿਆ ¢

ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ <br/> ਅਗਲੀ ਖ਼ਬਰ ਐਡੀਲੇਡ ਕਨਵੈਨਸ਼ਨ ਸੈਂਟਰ ਵਿਖੇ ਖੁਸ਼ੀ ਤੇ ਉਤਸ਼ਾਹ ਨਾਲ ਮਨਾਈ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।