18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਲੂਕ ਸਿੰਘ ਕਾਹਲੋਂ ਦੀ ਪੁਸਤਕ ਲੋਕ ਅਰਪਣ

ਟੋਰਾਂਟੋ, 20 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਸਾਹਿਤਕ ,ਪੁਸਤਕ ਵਿਚਾਰ ਚਰਚਾ ਅਤੇ ਲੋਕ ਅਰਪਣ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ,ਜਿੱਥੇ ਕਿ ਮਲੂਕ ਸਿੰਘ ਕਾਹਲੋਂ ਦੀ ਨਵ-ਪ੍ਰਕਾਸਿ਼ਤ ਪੁਸਤਕ ‘ਸ਼ੁੱਭਿ ਅਮਲਾਂ ਬਾਝਹੂ’ ਲੋਕ ਅਰਪਣ ਕੀਤੀ ਗਈ ਅਤੇ ਇਸ ਪੁਸਤਕ ਉੱਤੇ ਵਿਚਾਰ ਚਰਚਾ ਵੀ ਹੋਈ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਸ਼ਖ਼ਸ਼ੀਅਤਾਂ ਉੱਘੇ ਨਾਵਲਕਾਰ ਕੁਲਜੀਤ ਸਿੰਘ ਮਾਨ,ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋ.

ਅਜੀਤ ਡੈਸਕ 19-11-2026
ਟੋਰਾਂਟੋ, 20 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਸਾਹਿਤਕ ,ਪੁਸਤਕ ਵਿਚਾਰ ਚਰਚਾ ਅਤੇ ਲੋਕ ਅਰਪਣ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ,ਜਿੱਥੇ ਕਿ ਮਲੂਕ ਸਿੰਘ ਕਾਹਲੋਂ ਦੀ ਨਵ-ਪ੍ਰਕਾਸਿ਼ਤ ਪੁਸਤਕ ‘ਸ਼ੁੱਭਿ ਅਮਲਾਂ ਬਾਝਹੂ’ ਲੋਕ ਅਰਪਣ ਕੀਤੀ ਗਈ ਅਤੇ ਇਸ ਪੁਸਤਕ ਉੱਤੇ ਵਿਚਾਰ ਚਰਚਾ ਵੀ ਹੋਈ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਸ਼ਖ਼ਸ਼ੀਅਤਾਂ ਉੱਘੇ ਨਾਵਲਕਾਰ ਕੁਲਜੀਤ ਸਿੰਘ ਮਾਨ,ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋ. ਅਤੈ ਸਿੰਘ, ਸ਼ਾਇਰ ਮਲਵਿੰਦਰ ,ਸੁਜਾਨ ਸਿੰਘ ਸੁਜਾਨ ਅਤੇ ਡਾ. ਸੁਖਦੇਵ ਸਿੰਘ ਝੰਡ ਵਰਗਿਆਂ ਨੇ ਪੇਪਰ ਪੜ੍ਹੇ ਅਤੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਜ ਕੁਮਾਰ ਸ਼ੋਰਾਜ ਨੇ ਨਿਭਾਈ। ਸਮਾਗਮ ਦੇ ਪਹਿਲੇ ਹਿੱਸੇ ਵਿੱਚ ਸ਼ਾਇਰ ਮਲਵਿੰਦਰ ਨੇ ਆਪਣੇ ਪਰਚੇ ਵਿੱਚ ਲੇਖਕ ਬਾਰੇ ਗੱਲ ਕਰਦਿਆਂ ਆਖਿਆ ਕਿ ਲੇਖਕ ਮਲੂਕ ਸਿੰਘ ਕਾਹਲੋਂ ਇੱਕ ਸੁਲਝਿਆ ਹੋਇਆ ਬੰਦਾ ਹੈ ਜਿੱਥੇ ਉਸਨੂੰ ਲੇਖਣੀ ਅਤੇ ਸ਼ਬਦਾਂ ਦਾ ਗਿਆਨ ਹੈ ਉੱਥੇ ਹੀ ਉਸਨੂੰ ਧਰਤੀ ਦੇ ਧਰਾਤਲ ਅਤੇ ਦੇਸ਼ ਵਿਦੇਸ਼ ਵਿੱਚ ਹੋਣ ਵਾਲੇ ਸਮਾਜਿਕ ਅਤੇ ਹਰ ਤਰ੍ਹਾਂ ਦੇ ਵਰਤਾਰਿਆਂ ਬਾਰੇ ਵੀ ਜਾਣਕਾਰੀ ਹੁੰਦੀ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਆਖਿਆ ਕਿ ਲੇਖਕ ਵੱਲੋਂ ਸਮਾਜਿਕ ਪੱਖ ਤੋਂ ਕਈ ਸੁਚੱਜੇ ਵਿਸ਼ੇ ਚੁਣੇ ਗਏ ਹਨ ਜੋ ਲੇਖਕ ਦੇ ਗੁਣਵਾਨ ਹੋਣ ਦੀ ਹਾਮੀ ਵੀ ਭਰਦੇ ਹਨ। ਲੇਖਿਕਾ ਸੁਖਚਰਨਜੀਤ ਕੌਰ ਗਿੱਲ ਅਤੇ ਕਵਿਤਰੀ ਸੁਰਜੀਤ ਨੇ ਆਖਿਆ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਿਸ਼ੇ ਕਾਫੀ ਮਜ਼ਬੂਤ ਹਨ, ਇੰਜ਼ੀ: ਈਸ਼ਰ ਸਿੰਘ ਨੇ ਆਖਿਆ ਕਿ ਪੁਸਤਕ ਦੇ ਸਿਰਲੇਖ ਨੂੰ ਜੀਵਨ ਵਿੱਚ ਵੀ ਸੁੱਚੀ ਸੁੱਚੀ ਕਿਰਤ ਵਾਂਗ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਸਮਾਗਮ ਦੇ ਦੂਜੇ ਹਿੱਸੇ ਵਿੱਚ ਕਵੀ ਦਰਬਾਰ ਹੋਇਆ ਜਿੱਥੇ ਸਟੇਜ ਦੀ ਜ਼ਿੰਮੇਵਾਰੀ ਪਰਮਜੀਤ ਢਿੱਲੋਂ ਨੇ ਨਿਭਾਈ,ਇਸ ਮੌਕੇ ਰੂਬੀ ਕਰਤਾਰਪੁਰੀ,ਮਕਸੂਦ ਚੌਧਰੀ, ਉਪਕਾਰ ਸਿੰਘ ਪਾਤਰ, ਰਿੰਟੂ ਭਾਟੀਆ, ਹਰਦਿਆਲ ਸਿੰਘ ਝਤਿਾ, ਹਰਜੀ ਬਾਜਵਾ, ਪ੍ਰੋ. ਆਸ਼ਕ ਰਹੀਲ, ਜਤਿੰਦਰ ਰੰਧਾਵਾ, ਜੱਸੀ ਭੁੱਲਰ, ਕਰਨੈਲ ਸਿੰਘ ਮਰਵਾਹਾ, ਸੁਖਚਰਨਜੀਤ ਕੌਰ ਗਿੱਲ, ਗੁਰਦੀਪ ਸਿੰਘ ਬਾਜਵਾ, ਗੁਰਮੇਲ ਸਿੰਘ ਸੰਧੂ, ਪ੍ਰਿੰਸੀਪਲ ਗਿਆਨ ਸਿੰਘ ਘਈ, ਪ੍ਰੀਤਮ ਧੰਜ਼ਲ, ਸਤਪਾਲ ਸਿੰਘ ਕੋਮਲ, ਹਰਮੇਸ਼ ਜੀਦੋਵਾਲ, ਹਰਚਰਨ ਸਿੰਘ, ਇਕਬਾਲ ਬਰਾੜ, ਕਰਨ ਅਜਾਇਬ ਸਿੰਘ ਸੰਘਾ, ਸੁਰਿੰਦਰਜੀਤ ਕੌਰ, ਪ੍ਰੋ. ਰਾਮ ਸਿੰਘ, ਪ੍ਰੋ. ਸਿਕੰਦਰ ਸਿੰਘ ਗਿੱਲ, ਹਰਜੀਤ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਬੇਦੀ, ਮੋਹਿੰਦਰ ਸਿੰਘ ਬਾਜਵਾ,ਨਰਿੰਦਰ ਸਿੰਘ ਰਹਿਲ, ਹਰਮਿੰਦਰ ਸਿੰਘ, ਅਮਰਜੀਤ ਕੌਰ ਘਈ ਸਮੇਤ ਹੋਰ ਵੀ ਕਈਆਂ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਸਾਂਝ ਪਾਈ ।
ਪਿਛਲੀ ਖ਼ਬਰ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਕੇ ਦਰਿਆ ਵਿਚ ਡਿੱਗੇ-ਦੋ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਗਾਇਕੀ ਅਤੇ ਭੰਗੜੇ ਨਾਲ ਯਾਦਗਾਰੀ ਬਣੀ ‘ਦੋਰਾਹਾ ਨਾਈਟ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।