09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੈਨੇਡਾ 'ਚ ਪੰਜਾਬੀਆਂ ਦੇ ਟਰੱਕ 'ਚੋਂ ਨਾਜਾਇਜ਼ ਹਥਿਆਰ ਤੇ ਨਸ਼ੇ ਬਰਾਮਦ

ਅਜੀਤ ਡੈਸਕ 18-10-2025
ਟੋਰਾਂਟੋ, 17 ਅਕਤੂਬਰ (ਸਤਪਾਲ ਸਿੰਘ ਜÏਹਲ)-ਬੀਤੇ 6 ਕੁ ਮਹੀਨਿਆਂ ਦੀ ਪੜਤਾਲ ਮਗਰੋਂ ਬੀਤੇ ਦਿਨੀਂ ਉਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਲੋਂ ਬਰੈਂਪਟਨ ਵਾਸੀ ਕਵਲਬੀਰ ਸਿੰਘ (21) ਤੇ ਬਲਰਾਜ ਸਿੰਘ (31) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੇ ਟਰੱਕ 'ਚੋਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਲਿਆਂਦੇ ਗਏ 72 ਪਿਸਤÏਲ, ਹੋਰ ਅਸਲ੍ਹਾ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ | ਦੋਵਾਂ ਦੀ ਜ਼ਮਾਨਤ ਨਹੀਂ ਹੋਈ ਤੇ ਉਨ੍ਹਾਂ ਨੂੰ ਅਗਲੇ ਹਫ਼ਤੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਇਕ ਵੱਖਰੀ ਖ਼ਬਰ ਅਨੁਸਾਰ ਬਰੈਂਪਟਨ ਨੇੜੇ ਕੈਲੇਡਨ 'ਚ ਸ਼ਰਾਬੀ ਹੋ ਕੇ ਗੱਡੀ ਚਲਾਉਣ ਦੇ ਦੋਸ਼ਾਂ 'ਚ ਤਜਿੰਦਰ ਸਿੰਘ (29) ਵੀ ਪੁਲਿਸ ਦੇ ਹੱਥ ਆਇਆ ਹੈ | ਇਸੇ ਤਰ੍ਹਾਂ ਬਰੈਂਪਟਨ ਵਿਖੇ ਗ਼ੈਰ-ਕਾਨੰੂਨੀ ਅਸਲ੍ਹੇ ਸਮੇਤ ਸਤਨਾਮ ਸਿੰਘ ਨੂੰ ਪੀਲ ਪੁਲਿਸ ਨੇ ਗਿ੍ਫ਼ਤਾਰ ਕੀਤਾ |

ਪਿਛਲੀ ਖ਼ਬਰ ਰਾਜਵੀਰ ਜਵੰਦਾ ਦੀ ਸੜਕ ਹਾਦਸੇ 'ਚ ਮੌਤ ਦਾ ਮਾਮਲਾ ਪੁੱਜਾ ਹਾਈ ਕੋਰਟ ਅਗਲੀ ਖ਼ਬਰ ਹਾਈ ਕੋਰਟ ਵਲੋਂ ਮਾਣਹਾਨੀ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਦੀ ਅਰਜ਼ੀ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।