ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੂੰ ਬਿਹਾਰ ਚੋਣਾਂ ਦੇ ਦੌਰਾਨ ਸਰਗਰਮ ਅਤੇ ਰੋਕਥਾਮ ਕਾਰਵਾਈ ਕਰਨ ਦੇ ਲਈ ਕਿਹਾ ਤਾਂ ਜੋ ਵੋਟਰਾਂ ਨੂੰ ਲੁਭਾਉਣ ਦੇ ਲਈ ਡਰੱਗਜ, ਸ਼ਰਾਬ ਅਤੇ ਨਕਦੀ ਦਾ ਇਸਤੇਮਾਲ ਨਾ ਹੋ ਸਕੇ | ਚੋਣ ਅਥਾਰਿਟੀ ਨੇ ਕਿਹਾ ਕਿ ਇਹ ਮੀਟਿੰਗ ਚੋਣਾਂ 'ਚ ਨਕਦੀ ਅਤੇ ਹੋਰ ਲਾਲਚਾਂ ਦੇ ਹਾਨੀਕਾਰਕ ਪ੍ਰਭਾਵਾਂ ਨਾਲ ਨਜਿੱਠਣ ਲੲਈ ਇਕ ਵਿਆਪਕ ਰੋਡਮੈਪ ਤਿਆਰ ਕਰਨ ਦੇ ਲਈ ਕੀਤੀ ਗਈ ਹੈ | ਵੱਖ-ਵੱਖ ਏਜੰਸੀਆਂ ਨੇ ਕਮਿਸ਼ਨ ਨੂੰ ਆਪਣੀ ਤਿਆਰੀ, ਚੁੱਕੇ ਗਏ ਕਦਮਾਂ ਅਤੇ ਲਾਲਚ ਮੁਕਤ ਚੋਣਾਂ ਯਕੀਨੀ ਬਣਾਉਣ ਲਈ ਤਜਵੀਜ਼ਤ ਕਦਮਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ | ਏਜੰਸੀਆਂ ਨੂੰ ਬਿਹਾਰ 'ਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ | ਬਿਹਾਰ 'ਚ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ 'ਚ ਵੋਟਾਂ ਪੈਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ |