30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਯੂਨਾਈਟਿਡ ਸਿੱਖਸ ਦੀ ਮਦਦ ਨਾਲ 15 ਸਾਲ ਬਾਅਦ ਪੰਜਾਬ ਮੁੜੇਗਾ ਲਖਵਿੰਦਰ ਸਿੰਘ <br/>

ਅਜੀਤ ਡੈਸਕ 18-10-2025
ਲੰਡਨ, 17 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿਣਾ ਹੁਣ ਸੌਖਾ ਨਹੀਂ ਹੈ | ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਦੇ ਨਾਲ ਨਾਲ ਮਹਿੰਗਾਈ ਤੇ ਕੰਮਾਂ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਘਰ ਵਾਪਸੀ ਕਰਦੇ ਵੇਖੇ ਜਾ ਸਕਦੇ ਹਨ | ਬੀਤੇ ਦਿਨੀਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਸਮਾਜ ਸੇਵੀ ਸੰਸਥਾ ਯੁਨਾਈਟਡ ਸਿੱਖ ਦੇ ਲੱਗਦੇ ਹਫਤਾਵਾਰੀ ਹੈਲਪ ਡੈਸਕ ਦੀ ਮਦਦ ਨਾਲ 15 ਸਾਲ ਤੋਂ ਯੂ.ਕੇ. 'ਚ ਰਹਿ ਰਿਹਾ ਲਖਵਿੰਦਰ ਸਿੰਘ ਵਾਪਿਸ ਪੰਜਾਬ ਜਾ ਰਿਹਾ ਹੈ | ਜਿਸ ਬਾਰੇ ਯੁਨਾਈਟਡ ਸਿੱਖਸ ਦੀ ਵਕੀਲ ਨਰਪਿੰਦਰ ਕÏਰ ਮਾਨ ਨੇ ਕਿਹਾ ਯੂ.ਕੇ. ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਆਪਣੇ ਦੇਸ਼ ਭੇਜਣ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਜੋ ਪ੍ਰਵਾਸੀ ਆਪਣੀ ਮਰਜ਼ੀ ਨਾਲ ਵਾਪਿਸ ਜਾਂਦੇ ਹਨ ਉਨ੍ਹਾਂ ਦੇ ਮੁੜ ਵਸੇਬੇ ਲਈ ਜਿੱਥੇ 3000 ਪੌਂਡ ਜਾਣੀ 3 ਲੱਖ ਰੁਪਏ ਤੋਂ ਵੱਧ ਨਕਦ ਰਾਸ਼ੀ ਦਿੱਤੀ ਜਾਂਦੀ ਹੈ ਉੱਥੇ ਹੀ ਹਵਾਈ ਟਿਕਟਾਂ ਆਦਿ ਵੀ ਦਿੱਤੀਆਂ ਜਾਂਦੀਆਂ ਹਨ | ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ 15 ਸਾਲ ਤੋਂ ਯੂ.ਕੇ. 'ਚ ਰਹਿ ਰਿਹਾ ਸੀ ਪਰ ਹੁਣ ਹਾਲਾਤ ਬਹੁਤ ਬਦਲ ਗਏ ਹਨ | ਉਸ ਨੂੰ ਪੱਕੇ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆਏ | ਜਿਸ ਕਾਰਨ ਉਹ ਯੁਨਾਈਟਡ ਸਿੱਖਸ ਦੀ ਮਦਦ ਨਾਲ ਆਪਣੇ ਘਰ ਵਾਪਿਸ ਜਾ ਰਿਹਾ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਦੀਦਾਰ ਸਿੰਘ ਰੰਧਾਵਾ, ਲਖਵਿੰਦਰ ਸਿੰਘ ਯੁਨਾਈਟਡ ਸਿੱਖਸ ਵੱਲੋਂ ਵਾਪਸੀ ਦੇ ਦਸਤਾਵੇਜ਼ ਸੌਂਪੇ ਗਏ |

ਪਿਛਲੀ ਖ਼ਬਰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਅਰਜ਼ੀ ਦੀ ਸਥਿਤੀ ਜਾਨਣਾ ਹੋਵੇਗਾ ਸੰਭਵ ਆਨਲਾਈਨ ਪ੍ਰਾਪਤ ਹੋਵੇਗੀ ਜਾਣਕਾਰੀ ਅਗਲੀ ਖ਼ਬਰ ਇਨਫੋਰਸਮੈਂਟ ਏਜੰਸੀਆਂ ਬਿਹਾਰ ਚੋਣਾਂ ਦੌਰਾਨ ਨਕਦੀ, ਸ਼ਰਾਬ ਨਾਲ ਨਜਿੱਠਣ-ਚੋਣ ਕਮਿਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।