ਟੋਰਾਂਟੋ, 17 ਅਕਤੂਬਰ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਅਰਜ਼ੀਆਂ ਦੇ ਨਿਪਟਾਰੇ ਬਾਰੇ ਕੁਝ ਤਕਨੀਕੀ ਤਬਦੀਲੀਆਂ ਅਮਲ 'ਚ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਅਰਜ਼ੀਆ ਦਾ ਨਿਪਟਾਰਾ ਕਰਨ ਤੇ ਨਿਪਟਾਰੇ ਦÏਰਾਨ ਅਰਜ਼ੀ ਦੀ ਸਥਿਤੀ (ਸਟੇਟਸ) ਜਾਨਣਾ ਸੰਭਵ ਹੋਵੇਗਾ | ਇਹ ਵੀ ਕਿ ਅਪਲਾਈ ਕਰਨ ਤੋਂ ਪਹਿਲਾਂ ਵੀ ਇਮੀਗ੍ਰੇਸ਼ਨ ਦੀਆਂ ਵੱਖ-ਵੱਖ ਕੈਟੇਗਰੀਆਂ 'ਚ ਅਰਜ਼ੀਆਂ ਦੇ ਨਿਪਟਾਰੇ ਨੂੰ ਲੱਗ ਰਹੇ ਸਮੇਂ ਬਾਰੇ ਜਾਨਣਾ ਸੰਭਾਵ ਕੀਤਾ ਗਿਆ ਹੈ | ਬੀਤੇ ਕਈ ਸਾਲਾਂ ਤੋਂ ਦੁਨਿਆਂ ਭਰ ਤੋਂ ਹਰੇਕ ਸਮੇਂ ਲਗਭਗ 20 ਲੱਖ ਲੋਕ ਅਪਲਾਈ ਕਰਕੇ ਆਪਣੀ ਵਾਰੀ ਉਡੀਕ ਰਹੇ ਹੁੰਦੇ ਹਨ | ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ਰਾਹੀਂ ਜਾਣਿਆ ਜਾ ਸਕਦਾ ਹੈ ਕਿ ਜਿਸ ਕੈਟੇਗਰੀ 'ਚ ਅਪਲਾਈ ਕੀਤਾ ਜਾ ਰਿਹਾ ਹੈ, ਉਸ 'ਚ ਪਹਿਲਾਂ ਤੋਂ ਕਿੰਨੇ ਲੋਕ ਅਪਲਾਈ ਕਰਕੇ ਆਪਣੀ ਅਰਜ਼ੀ ਦਾ ਫ਼ੈਸਲਾ ਹੋਣ ਦੀ ਉਡੀਕ ਕਰ ਰਹੇ ਹਨ | ਜਾਣਕਾਰੀ ਅਨੁਸਾਰ ਕੈਨੇਡੀਅਨ ਐਸਕਪੀਰੀਐਂਸ ਕਲਾਸ, ਸ਼ਰਨਾਰਥੀ, ਸੈਲਫ ਇੰਪਲੋਇਡ ਪ੍ਰੋਗਰਾਮ, ਪਰਿਵਾਰ (ਪਤੀ/ ਪਤਨੀ/ ਮਾਪੇ/ ਦਾਦਕੇ/ ਨਾਨਕੇ), ਸਕਿੱਲਡ ਵਰਕਰਜ਼, ਸਕਿੱਲਡ ਟਰੇਡਜ਼, ਕਿਊਬਕ ਬਿਜ਼ਨਸ ਕਲਾਸ, ਸਟਾਰਟ ਅੱਪ ਵੀਜ਼ਾ ਪ੍ਰੋਗਰਾਮ, ਰਹਿਣ ਦੇ ਅਧਾਰ 'ਤੇ ਚੱਲ ਰਹੇ ਕੇਸ ਤੇ ਕੈਨੇਡਾ ਦੀ ਨਾਗਰਿਕਤਾ ਵਾਸਤੇ ਅਰਜ਼ੀਆਂ ਦੀ ਸਥਿਤੀ ਆਨਲਾਈਨ ਜਾਨਣਾ ਸੰਭਵ ਕੀਤਾ ਗਿਆ ਹੈ |