ਜਲੰਧਰ, 17 ਅਕਤੂਬਰ (ਅਜੀਤ ਬਿਊਰੋ)-ਗਹਿਣੇ ਬਣਾਉਣ ਵਾਲੀ ਮਸ਼ਹੂਰ ਕੰਪਨੀ ਗੁਜਰਾਂਵਾਲਾ ਜਵੈਲਰਸ ਨੇ ਆਪਣੀ ਵਰੇ੍ਹਗੰਢ ਮਨਾਉਂਦੇ ਹੋਏ ਨਵੀਂਆਂ ਸਕੀਮਾਂ ਦਾ ਐਲਾਨ ਕੀਤਾ ਹੈ | ਗੁਜਰਾਂਵਾਲਾ ਜਵੈਲਰਸ ਨੇ ਗਾਹਕਾਂ ਲਈ 'ਐਨੀਵਰਸਰੀ ਬੋਨੈਂਜ਼ਾ ਸਕੀਮ 2025' ਪੇਸ਼ ਕੀਤੀ ਹੈ ਜਿਸ ਤਹਿਤ ਕੋਈ ਵੀ ਗਾਹਕ ਗਹਿਣਿਆਂ ਦੀ ਖ਼ਰੀਦਦਾਰੀ ਕਰਦਾ ਹੈ ਤਾਂ ਉਹ ਹਰ ਹਫ਼ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਿੱਤ ਸਕਦੇ ਹਨ | ਕੰਪਨੀ ਨੇ ਇਹ ਯੋਜਨਾ ਸ਼ੁੱਭ ਧੰਨਤੇਰਸ ਦਾ ਤਿਉਹਾਰ ਮਨਾਉਂਦੇ ਹੋਏ ਉਕਤ ਸਕੀਮ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਤੋਂ ਇਲਾਵਾ ਲਗਜ਼ਰੀ ਕਾਰਾਂ, ਛੋਟੀਆਂ ਕਾਰਾਂ, ਹੌਂਡਾ ਐਕਟਿਵਾ, ਮੋਬਾਈਲ ਫੋਨ ਅਤੇ ਹੋਰ ਕਈ ਤਰ੍ਹਾਂ ਦੇ ਇਨਾਮ ਜਿੱਤ ਸਕਦੇ ਹੋ | ਇਹ ਸਕੀਮ ਮਿਤੀ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਕੇ 31 ਦਸੰਬਰ ਤੱਕ ਚੱਲੇਗੀ |