26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਕਰਨਗੇ ਲੇਹ ਹਿੰਸਾ ਦੀ ਜਾਂਚ <br/>

ਅਜੀਤ ਡੈਸਕ 18-10-2025
ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਗ੍ਰਹਿ ਮੰਤਰਾਲੇ ਨੇ ਲੇਹ 'ਚ 24 ਸਤੰਬਰ ਨੂੰ ਵਾਪਰੀ ਹਿੰਸਾ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ | ਇਹ ਜਾਂਚ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਬੀ.ਐਸ. ਚੌਹਾਨ ਵਲੋਂ ਕੀਤੀ ਜਾਏਗੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿਹੜੀਆਂ ਸਥਿਤੀਆਂ ਕਾਰਨ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਪੈਦਾ ਹੋਈ, ਪੁਲਿਸ ਕਾਰਵਾਈ ਹੋਈ ਜਿਸ ਦੇ ਨਤੀਜੇ ਵਜੋਂ ਚਾਰ ਲੋਕਾਂ ਦੀ ਮੌਤ ਹੋ ਗਈ | ਸੇਵਾਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਹਨ ਸਿੰਘ ਪਰਿਹਾਰ ਨਿਆਂਇਕ ਸਕੱਤਰ ਵਜੋਂ ਕੰਮ ਕਰਨਗੇ, ਜਦੋਂ ਕਿ ਆਈ.ਏ.ਐਸ. ਅਧਿਕਾਰੀ ਤੁਸ਼ਾਰ ਆਨੰਦ ਜਾਂਚ ਕਮਿਸ਼ਨ ਦੇ ਪ੍ਰਸ਼ਾਸਕੀ ਸਕੱਤਰ ਹੋਣਗੇ | ਇਕ ਅਧਿਕਾਰਕ ਬਿਆਨ ਅਨੁਸਾਰ ਸਰਕਾਰ ਹਮੇਸ਼ਾਂ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਰਹੀ ਹੈ ਅਤੇ ਉਹ ਲੱਦਾਖ਼ 'ਤੇ ਉਚ ਅਧਿਕਾਰ ਕਮੇਟੀ ਜਾਂ ਅਜਿਹੇ ਕਿਸੇ ਵੀ ਮੰਚ ਜ਼ਰੀਏ ਅਪੈਕਸ ਸੰਗਠਨ ਲੇਹ (ਏ.ਬੀ.ਐਲ.) ਅਤੇ ਕਾਰਗਿਲ ਡੈਮੋਕ੍ਰੇਟਿਕ ਗਠਜੋੜ (ਕੇ.ਡੀ.ਏ.) ਨਾਲ ਚਰਚਾ ਦਾ ਸਵਾਗਤ ਕਰਦੀ ਰਹੇਗੀ |

ਪਿਛਲੀ ਖ਼ਬਰ ਗੁਜਰਾਤ ਮੰਤਰੀ ਮੰਡਲ ਦਾ ਵਿਸਤਾਰ ਹਰਸ਼ ਸੰਘਵੀ ਉਪ-ਮੁੱਖ ਮੰਤਰੀ ਬਣੇ 26 ਮੈਂਬਰੀ ਕੈਬਨਿਟ 'ਚ 19 ਨਵੇਂ ਚਿਹਰੇ ਸ਼ਾਮਿਲ... ਅਗਲੀ ਖ਼ਬਰ ਐਂਟਵਰਪ ਅਦਾਲਤ ਵਲੋਂ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੀ ਹਵਾਲਗੀ ਨੂੰ ਮਨਜ਼ੂਰੀ-ਅਧਿਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।