01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਯੂ.ਪੀ. 'ਚ 3 ਕਰੋੜ ਦੀ ਪਾਬੰਦੀਸ਼ੁਦਾ ਖੰਘ ਦੀ ਦਵਾਈ ਜ਼ਬਤ

ਅਜੀਤ ਡੈਸਕ 20-10-2025
ਸੋਨਭੱਦਰ (ਯੂ.ਪੀ.), 19 ਅਕਤੂਬਰ (ਪੀ.ਟੀ.ਆਈ.)-ਪੁਲਿਸ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਇਕ ਸਾਂਝੀ ਟੀਮ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਚੁਰਕ ਨੇੜੇ ਪਾਬੰਦੀਸ਼ੁਦਾ ਖੰਘ ਦੀ ਦਵਾਈ ਜ਼ਬਤ ਕੀਤੀ ਹੈ, ਜੋ ਗਾਜ਼ੀਆਬਾਦ ਤੋਂ ਝਾਰਖੰਡ ਦੋ ਟਰੱਕਾਂ 'ਚ ਲਿਜਾਈ ਜਾ ਰਹੀ ਸੀ | ਜਾਣਕਾਰੀ ਅਨੁਸਾਰ ਲਗਭਗ 3 ਕਰੋੜ ਰੁਪਏ ਦੀਆਂ 1.19 ਲੱਖ ਬੋਤਲਾਂ ਸਨਿਚਰਵਾਰ ਸ਼ਾਮ ਨੂੰ ਜ਼ਬਤ ਕੀਤੀਆਂ ਗਈਆਂ ਸਨ ਤੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਖੰਘ ਦੀ ਦਵਾਈ ਦੀ ਜਾਂਚ ਕਰਨ ਤੋਂ ਬਾਅਦ ਪੁਸ਼ਟੀ ਕਰਤਾ ਨੇ ਇਸ ਵਿਚ ਨਸ਼ੀਲੇ ਪਦਾਰਥ ਕੋਡੀਨ ਦੀ ਮੌਜੂਦਗੀ ਦੱਸੀ, ਜੋ ਪਾਬੰਦੀਸ਼ੁਦਾ ਦਵਾਈ ਦੀ ਸ਼੍ਰੇਣੀ 'ਚ ਆਉਂਦਾ ਹੈ | ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਹੇਮੰਤ ਪਾਲ, ਬ੍ਰਜਮੋਹਨ ਸ਼ਿਵਹਰੇ ਤੇ ਰਾਮਗੋਪਾਲ ਧਾਕੜ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪੁਲਿਸ ਤੋਂ ਬਚਣ ਲਈ ਨਸ਼ੀਲੇ ਪਦਾਰਥ ਸਨੈਕਸ ਦੇ ਡੱਬਿਆਂ ਵਿਚਕਾਰ ਰੱਖਦੇ ਸਨ |

ਪਿਛਲੀ ਖ਼ਬਰ ਪੈਰਿਸ ਦੇ ਲੂਵਰ ਮਿਊਜ਼ੀਅਮ 'ਚੋਂ ਗਹਿਣੇ ਚੋਰੀ <br/> ਅਗਲੀ ਖ਼ਬਰ ਇਜ਼ਰਾਈਲ ਵਲੋਂ ਗਾਜ਼ਾ 'ਤੇ ਵੱਡਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।