01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੈਰਿਸ ਦੇ ਲੂਵਰ ਮਿਊਜ਼ੀਅਮ 'ਚੋਂ ਗਹਿਣੇ ਚੋਰੀ <br/>

ਅਜੀਤ ਡੈਸਕ 20-10-2025

ਪੈਰਿਸ, 19 ਅਕਤੂਬਰ (ਏਜੰਸੀ)- ਇਥੋਂ ਦੇ ਪ੍ਰਸਿੱਧ ਲੂਵਰ ਮਿਊਜ਼ੀਅਮ 'ਚ ਅੱਜ ਗਹਿਣੇ ਚੋਰੀ ਹੋ ਗਏ, ਜਿਸ ਤੋਂ ਬਾਅਦ ਇਸ ਮਿਊਜ਼ੀਅਮ ਨੂੰ ਦਿਨ ਭਰ ਲਈ ਬੰਦ ਕਰ ਦਿੱਤਾ ਗਿਆ | ਫਰਾਂਸ ਦੇ ਸੱਭਿਆਚਾਰ ਮੰਤਰੀ ਰਚਿਦਾ ਦਾਤੀ ਨੇ 'ਐਕਸ' 'ਤੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ ਲੂਵਰ ਮਿਊਜ਼ੀਅਮ ਵਿਚ ਚੋਰੀ ਹੋ ਗਈ | ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪਤਾ ਲੱਗਿਆ ਕਿ ਚੋਰ ਸਵੇਰੇ 9.30 ਵਜੇ ਤੋਂ 9.40 ਦਰਮਿਆਨ ਪਹੁੰਚੇ ਅਤੇ ਗਹਿਣੇ ਚੋਰੀ ਕਰ ਲਏ | ਲੁਟੇਰੇ ਇਕ ਸਕੂਟਰ 'ਤੇ ਆਏ ਸਨ ਤੇ ਉਨ੍ਹਾਂ ਨੇ ਉਸ ਕਮਰੇ ਤੱਕ ਪਹੁੰਚਣ ਲਈ ਸਾਮਾਨ ਲਿਆਉਣ ਵਾਲੀ ਲਿਫ਼ਟ ਦੀ ਵਰਤੋਂ ਕੀਤੀ | ਦੱਸਣਾ ਬਣਦਾ ਹੈ ਕਿ ਪੈਰਿਸ ਵਿਚ ਆਈਫਲ ਟਾਵਰ ਤੇ ਆਰਕ ਡੀ ਟਰੰਪ ਤੋਂ ਇਲਾਵਾ ਲੂਵਰ ਮਿਊਜ਼ੀਅਮ ਪ੍ਰਸਿੱਧ ਸੈਲਾਨੀ ਕੇਂਦਰ ਹਨ | ਲੂਵਰ ਮਿਊਜ਼ੀਅਮ ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਵਜੋਂ ਸੂਚੀਬੱਧ ਕੀਤਾ ਗਿਆ ਹੈ | ਲੂਵਰ ਮਿਊਜ਼ੀਅਮ ਵਿਚ ਪਿਛਲੇ ਸਾਲ 90 ਲੱਖ ਸੈਲਾਨੀ ਆਏ ਸਨ |

ਪਿਛਲੀ ਖ਼ਬਰ ਅਯੁੱਧਿਆ ਦੀਪਉਤਸਵ 'ਚ 26 ਲੱਖ ਦੀਵੇ ਜਗ੍ਹਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ ਅਗਲੀ ਖ਼ਬਰ ਯੂ.ਪੀ. 'ਚ 3 ਕਰੋੜ ਦੀ ਪਾਬੰਦੀਸ਼ੁਦਾ ਖੰਘ ਦੀ ਦਵਾਈ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।