01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਅਯੁੱਧਿਆ ਦੀਪਉਤਸਵ 'ਚ 26 ਲੱਖ ਦੀਵੇ ਜਗ੍ਹਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਅਜੀਤ ਡੈਸਕ 20-10-2025

ਅਯੁੁੱਧਿਆ (ਯੂ.ਪੀ.), 19 ਅਕਤੂਬਰ (ਪੀ.ਟੀ.ਆਈ.)-ਇਸ ਸਾਲ ਅਯੁੱਧਿਆ ਦੇ ਦੀਪਉਤਸਵ 'ਚ ਦੋ ਨਵੇਂ ਵਿਸ਼ਵ ਰਿਕਾਰਡ ਕਾਇਮ ਕੀਤੇ ਗਏ | ਉੱਤਰ ਪ੍ਰਦੇਸ਼ ਸਰਕਾਰ ਨੇ ਦੱਸਿਆ ਕਿ ਪਵਿੱਤਰ ਮੰਦਰ ਸ਼ਹਿਰ 'ਚ ਇਸ ਸ਼ਾਨਦਾਰ ਜਸ਼ਨ ਮੌਕੇ 2,128 ਲੋਕਾਂ ਨੇ ਇਕੱਠੇ 'ਆਰਤੀ' ਕੀਤੀ ਅਤੇ ਉਸੇ ਜਗ੍ਹਾ 'ਤੇ 26.17 ਲੱਖ ਦੀਵੇ ਜਗਾਏ ਗਏ | ਸਰਕਾਰੀ ਬਿਆਨ ਅਨੁਸਾਰ ਗਿੰਨੀਜ਼ ਵਰਲਡ ਰਿਕਾਰਡ ਦੇ ਪ੍ਰਤੀਨਿਧੀਆਂ ਨੇ ਡਰੋਨ ਦੀ ਵਰਤੋਂ ਕਰਕੇ ਦੀਵਿਆਂ ਦੀ ਗਿਣਤੀ ਕਰਨ ਦੀ ਪੁਸ਼ਟੀ ਕੀਤੀ | ਜਿਸ ਤੋਂ ਬਾਅਦ ਯੂ.ਪੀ. ਦੇ ਸੈਰ-ਸਪਾਟਾ, ਸੱਭਿਆਚਾਰ ਮੰਤਰੀ ਜੈਵੀਰ ਸਿੰਘ ਅਤੇ ਪ੍ਰਮੁੱਖ ਸਕੱਤਰ ਅੰਮਿ੍ਤ ਅਭਿਜਾਤ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗਿੰਨੀਜ਼ ਸਰਟੀਫ਼ਿਕੇਟ ਪੇਸ਼ ਕੀਤਾ |

ਪਿਛਲੀ ਖ਼ਬਰ ਭਾਰਤੀ ਲੋਕ ਤਿਉਹਾਰਾਂ ਦੇ ਸੀਜ਼ਨ ਵਿਚ ਸਵਦੇਸ਼ੀ ਉਤਪਾਦ ਖ਼ਰੀਦਣ-ਮੋਦੀ <br/> ਅਗਲੀ ਖ਼ਬਰ ਪੈਰਿਸ ਦੇ ਲੂਵਰ ਮਿਊਜ਼ੀਅਮ 'ਚੋਂ ਗਹਿਣੇ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।