02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭਾਰਤੀ ਲੋਕ ਤਿਉਹਾਰਾਂ ਦੇ ਸੀਜ਼ਨ ਵਿਚ ਸਵਦੇਸ਼ੀ ਉਤਪਾਦ ਖ਼ਰੀਦਣ-ਮੋਦੀ <br/>

ਅਜੀਤ ਡੈਸਕ 20-10-2025

ਨਵੀਂ ਦਿੱਲੀ, 19 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਾਗਰਿਕਾਂ ਨੂੰ ਸਵਦੇਸ਼ੀ ਉਤਪਾਦ ਖਰੀਦ ਕੇ ਅਤੇ 140 ਕਰੋੜ ਭਾਰਤੀਆਂ ਦੀ ਮਿਹਨਤ ਦਾ ਜਸ਼ਨ ਮਨਾ ਕੇ ਤਿਉਹਾਰਾਂ ਦੇ ਸੀਜ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਮੋਦੀ ਨੇ ਇੱਕ ਪੋਸਟ ਵਿਚ ਕਿਹਾ ਕਿ ਆਓ ਇਸ ਤਿਉਹਾਰ ਦੇ ਸੀਜ਼ਨ ਨੂੰ 140 ਕਰੋੜ ਭਾਰਤੀਆਂ ਦੀ ਮਿਹਨਤ, ਰਚਨਾਤਮਕਤਾ ਤੇ ਨਵੀਨਤਾ ਦਾ ਜਸ਼ਨ ਮਨਾਈਏ | 'ਆਓ ਭਾਰਤੀ ਉਤਪਾਦ ਖਰੀਦੀਏ ਤੇ ਕਹੀਏ - ਗਰਵ ਸੇ ਕਹੋ ਯੇ ਸਵਦੇਸ਼ੀ ਹੈ' | ਉਨ੍ਹਾਂ ਨੇ ਨਾਗਰਿਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਜੋ ਕੁਝ ਖਰੀਦਿਆ ਹੈ ਉਸਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਦੀ ਵੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੋ ਤੁਸੀਂ ਖਰੀਦਿਆ ਹੈ ਉਸਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕਰੋ | ਇਸ ਤਰ੍ਹਾਂ ਤੁਸੀਂ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋਗੇ |

ਪਿਛਲੀ ਖ਼ਬਰ ਦੀਵਾਲੀ ਸੁਰੱਖਿਅਤ, ਜ਼ਿੰਮੇਵਾਰੀ ਤੇ ਵਾਤਾਵਰਨ ਅਨੁਕੂਲ ਢੰਗ ਨਾਲ ਮਨਾਈ ਜਾਵੇ-ਰਾਸ਼ਟਰਪਤੀ <br/> ਅਗਲੀ ਖ਼ਬਰ ਅਯੁੱਧਿਆ ਦੀਪਉਤਸਵ 'ਚ 26 ਲੱਖ ਦੀਵੇ ਜਗ੍ਹਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।