23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਵਾਲੇ ਖ਼ਿਲਾਫ਼ ਮੁਹਾਲੀ 'ਚ ਮਾਮਲਾ ਦਰਜ <br/>

ਅਜੀਤ ਡੈਸਕ 22-10-2025
ਐੱਸ. ਏ. ਐੱਸ. ਨਗਰ, 21 ਅਕਤੂਬਰ (ਕਪਿਲ ਵਧਵਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ 'ਚ ਮੁਹਾਲੀ ਸਥਿਤ ਸਟੇਟ ਸਾਈਬਰ ਕ੍ਰਾਈਮ ਥਾਣੇ 'ਚ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਇਹ ਕਾਰਵਾਈ ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ, ਜਿਸ ਨੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਦੀ ਰਿਪੋਰਟ ਦੇ ਆਧਾਰ 'ਤੇ ਇਹ ਮਾਮਲਾ ਦਰਜ ਕਰਵਾਇਆ ਹੈ | ਸ਼ਿਕਾਇਤ ਅਨੁਸਾਰ ਕੈਨੇਡਾ ਅਧਾਰਿਤ ਜਗਮਨ ਸਮਰਾ ਨਾਂਅ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਅਕਾਊਾਟ ਤੋਂ ਮੁੱਖ ਮੰਤਰੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅੱਠ ਵੀਡੀਓਜ਼ ਪੋਸਟ ਕੀਤੀਆਂ ਹਨ | ਪਹਿਲੀ ਵੀਡੀਓ ਸੋਮਵਾਰ ਰਾਤ 2 ਵਜੇ ਅਤੇ ਦੂਜੀ ਮੰਗਲਵਾਰ ਸਵੇਰੇ 7 ਵਜੇ ਅੱਪਲੋਡ ਕੀਤੀ ਗਈ ਸੀ | ਵੀਡੀਓ ਦੇ ਨਾਲ ਉਸ ਨੇ ਲਿਖਿਆ ਕਿ ਇਹ ਤਾਂ ਸਿਰਫ਼ ਟ੍ਰੇਲਰ ਹੈ, ਹੋਰ ਵੀ ਕਈ ਵੀਡੀਓ ਹਨ | ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹੜਾ ਸਾਬਤ ਕਰ ਦੇਵੇ ਕਿ ਇਹ ਵੀਡੀਓ ਏ.ਆਈ. ਨਾਲ ਬਣੀਆਂ ਹਨ, ਉਸ ਨੂੰ 10 ਲੱਖ ਡਾਲਰ ਇਨਾਮ ਦਿੱਤਾ ਜਾਵੇਗਾ | ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਇਹ ਸੰਕੇਤ ਮਿਲੇ ਹਨ ਕਿ ਇਹ ਵੀਡੀਓਜ਼ ਏ.ਆਈ. (ਨਕਲੀ ਬੁੱਧੀ) ਤਕਨੀਕ ਨਾਲ ਤਿਆਰ ਕੀਤੀਆਂ ਗਈਆਂ ਹੋ ਸਕਦੀਆਂ ਹਨ | ਪੁਲਿਸ ਮੁਤਾਬਕ ਇਹ ਵੀਡੀਓ ਨਫ਼ਰਤ ਫੈਲਾਉਣ ਤੇ ਸਮਾਜਿਕ ਸਦਭਾਵਨਾ ਨੂੰ ਖ਼ਰਾਬ ਕਰਨ ਲਈ ਪੋਸਟ ਕੀਤੀਆਂ ਗਈਆਂ ਹਨ | ਇਸ ਦਾ ਵਿਸ਼ਾ ਅਸ਼ਲੀਲ, ਭੜਕਾਊ ਤੇ ਕਾਨੂੰਨ ਵਿਰੁੱਧ ਹੈ | ਪੋਸਟ ਪਾਉਣ ਵਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੇ ਇਕ ਹੋਟਲ ਵਿਚ ਰੂਸੀ ਔਰਤਾਂ ਅਤੇ ਉਦਯੋਗਪਤੀਆਂ ਨਾਲ ਮਿਲ ਰਹੇ ਸਨ | ਇਸ ਤੋਂ ਇਲਾਵਾ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੀਡੀਓ ਨੂੰ ਲੈ ਕੇ ਵੀ ਵਿਵਾਦਤ ਟਿੱਪਣੀ ਕੀਤੀ ਅਤੇ ਉਨ੍ਹਾਂ ਨੂੰ ਨਕਲੀ ਸਾਬਤ ਕਰਨ 'ਤੇ ਪੰਜ ਕਰੋੜ ਰੁਪਏ ਦਾ ਇਨਾਮ ਦੇਣ ਦੀ ਗੱਲ ਕਹੀ | ਜਗਮਨ ਸਮਰਾ ਦੇ ਦੋ ਐਕਟਿਵ ਸੋਸ਼ਲ ਮੀਡੀਆ ਅਕਾਊਾਟ ਮਿਲੇ ਹਨ | ਇਕ 'ਚ ਉਸ ਨੇ ਆਪਣੇ ਆਪ ਨੂੰ ਬਲੂਬੇਰੀ ਉਗਾਉਣ ਵਾਲਾ ਅਤੇ ਸੰਗਰੂਰ ਦੇ ਰਣਵੀਰ ਕਾਲਜ ਤੋਂ ਅੰਗਰੇਜ਼ੀ ਵਿਚ ਐਮ.ਏ. ਕੀਤਾ ਹੋਇਆ ਦਰਸਾਇਆ ਹੈ | ਇਸ ਅਕਾਊਾਟ 'ਤੇ 33 ਹਜ਼ਾਰ ਦੇ ਕਰੀਬ ਫਾਲੋਅਰ ਹਨ | ਦੂਜੇ ਅਕਾਊਾਟ 'ਚ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕਰਨ ਦਾ ਦਾਅਵਾ ਕੀਤਾ ਹੈ ਅਤੇ ਆਪਣੇ ਆਪ ਨੂੰ ਵੈਨਕੂਵਰ (ਕੈਨੇਡਾ) ਦਾ ਰਹਿਣ ਵਾਲਾ ਦੱਸਿਆ ਹੈ | ਇਸ ਅਕਾਊਾਟ 'ਤੇ ਵੀ 32 ਹਜ਼ਾਰ ਤੋਂ ਵੱਧ ਫਾਲੋਅਰ ਹਨ | ਪੁਲਿਸ ਨੇ ਵੀਡੀਓਜ਼ ਪਾਉਣ ਵਾਲੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਹੁਣ ਡਿਜ਼ੀਟਲ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੀਡੀਓ ਕਿੱਥੋਂ ਬਣੀਆਂ ਅਤੇ ਕਿਸ ਮਕਸਦ ਨਾਲ ਵਾਇਰਲ ਕੀਤੀਆਂ ਗਈਆਂ |

ਪਿਛਲੀ ਖ਼ਬਰ ਟਰੱਕ ਤੇ ਮੋਟਰਸਾਈਕਲ ਦੀ ਟੱਕਰ 'ਚ ਗਰਭਵਤੀ ਔਰਤ ਤੇ 3 ਸਾਲਾ ਧੀ ਦੀ ਮੌਤ <br/> ਅਗਲੀ ਖ਼ਬਰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨੇ ਗੁਰੂ ਘਰਾਂ 'ਚ ਕੀਤੀ ਦੀਪਮਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।