17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਵਿਸ਼ਵ ਪ੍ਰਸਿੱਧ 'ਦਿ ਸਿੰਘ ਟਵਿਨਸ' ਨੇ ਕੀਤੀ ਅੰਮਿ੍ਤਸਰ ਦੀ ਵਿਰਾਸਤੀ ਸੈਰ <br/>

ਅਜੀਤ ਡੈਸਕ 23-10-2025
ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਇੰਗਲੈਂਡ ਦੇ ਰਿਚਮੰਡ ਦੀਆਂ ਜੰਮਪਲ ਤੇ ਸੰਸਾਰ ਭਰ ਵਿਚ 'ਦਿ ਸਿੰਘ ਟਵਿਨਸ' ਵਜੋਂ ਮਸ਼ਹੂਰ ਭੈਣਾਂ ਅੰਮਿ੍ਤ ਕੌਰ (ਐੱਮ. ਬੀ. ਈ) ਅਤੇ ਰਵਿੰਦਰ ਕੌਰ (ਐੱਮ. ਬੀ. ਈ) ਨੇ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਪਿਤਾ ਦੀ ਜਨਮ ਭੋਂ ਅੰਮਿ੍ਤਸਰ ਦੇ ਅੰਦਰੂਨੀ ਬਾਜ਼ਾਰਾਂ ਦੀ ਵਿਰਾਸਤੀ ਸੈਰ ਕੀਤੀ | ਇਸ ਵਿਰਾਸਤੀ ਸੈਰ ਦੀ ਅਗਵਾਈ ਅੰਮਿ੍ਤਸਰ ਫਾਊਾਡੇਸ਼ਨ ਦੇ ਆਗੂ ਗੁਰਿੰਦਰ ਸਿੰਘ ਜੌਹਲ ਨੇ ਕੀਤੀ | ਇਨ੍ਹਾਂ ਬਰਤਾਨਵੀ ਕਲਾਕਾਰ ਭੈਣਾਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਦੇ ਪਿਤਾ ਭਾਟੜਾ ਬਿਰਾਦਰੀ ਨਾਲ ਸੰਬੰਧ ਰੱਖਦੇ ਸਨ | ਉਨ੍ਹਾਂ ਦਾ ਘਰ ਸੁਲਤਾਨਵਿੰਡ ਰੋਡ 'ਤੇ ਸੀ | ਵਿਰਾਸਤੀ ਸੈਰ ਦੌਰਾਨ ਉਨ੍ਹਾਂ ਨੇ ਸ਼ਹਿਰ ਵਿਚਲੀਆਂ ਪੁਰਾਣੀਆਂ ਅਤੇ ਵਿਰਾਸਤੀ ਇਮਾਰਤਾਂ ਦੀ ਦੁਰਦਸ਼ਾ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਉਹ ਪੁਰਾਣੇ ਸ਼ਹਿਰ ਦੀਆਂ ਕੁਝ ਇਮਾਰਤਾਂ ਦੇ ਸਕੈੱਚ ਤਿਆਰ ਕਰਨਗੀਆਂ | ਇਸ ਮੌਕੇ ਸੁਮਨ ਗੁਜਰਾਲ, ਇੰਦਰਜੀਤ ਸੰਧੂ ਵੀ ਨਾਲ ਸਨ | ਅੰਮਿ੍ਤ ਕੌਰ ਤੇ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਰਵਾਇਤੀ ਭਾਰਤੀ (ਖ਼ਾਸ ਕਰਕੇ ਸਿੱਖ) ਪਰੰਪਰਾ, ਪੱਛਮੀ ਮੱਧਯੁਗੀ ਪ੍ਰਕਾਸ਼ਿਤ ਹੱਥ-ਲਿਖਤਾਂ ਅਤੇ ਸਮਕਾਲੀ ਪੱਛਮੀ ਸੱਭਿਆਚਾਰ 'ਤੇ ਆਧਾਰਿਤ ਹੈ | ਉਨ੍ਹਾਂ ਦੀ ਵਿਲੱਖਣ ਕਲਾ ਭਾਰਤੀ ਲਘੂ ਕਲਾ ਅਤੇ ਵਿਕਟੋਰੀਅਨ ਥੀਮ ਦੀ ਸੂਖਮ ਤਕਨੀਕ ਦੇ ਸੁਹਜ ਨੂੰ ਮਿਲਾਉਂਦੀ ਹੈ | ਇਸੇ ਕਾਰਨ ਉਹ ਆਪਣੀ ਕਲਾ ਨੂੰ ਆਧੁਨਿਕ ਨਹੀਂ, ਬਲਕਿ ਆਧੁਨਿਕ ਤੋਂ ਬਾਅਦ ਦਾ ਦੱਸਦੀਆਂ ਹਨ, ਕਿਉਂਕਿ ਇਹ ਪੱਛਮੀ ਅਤੇ ਭਾਰਤੀ ਵਿਰਾਸਤੀ ਕਲਾ ਦਾ ਸੁਮੇਲ ਹੈ | ਉਨ੍ਹਾਂ ਦਾ ਕੰਮ ਲੰਡਨ 'ਚ ਨੈਸ਼ਨਲ ਪੋਰਟਰੇਟ ਗੈਲਰੀ ਵਰਗੀਆਂ ਗੈਲਰੀਆਂ ਅਤੇ ਅਜਾਇਬ ਘਰਾਂ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ | ਦੋਵਾਂ ਭੈਣਾਂ ਨੂੰ ਸਾਲ 2011 'ਚ ਬਰਤਾਨੀਆ ਦੇ ਵੱਕਾਰੀ ਰਾਸ਼ਟਰੀ ਸਨਮਾਨ ਐੱਮ. ਬੀ. ਈ. ਨਾਲ ਸਨਮਾਨਿਤ ਕੀਤਾ ਗਿਆ ਸੀ |

ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਅਲਵਰ ਤੋਂ ਅਗਲੇ ਪੜਾਅ ਦਿੱਲੀ ਲਈ ਰਵਾਨਾ <br/> ਅਗਲੀ ਖ਼ਬਰ ਪੰਜਾਬ 'ਚ ਪਸ਼ੂਆਂ ਨੂੰ ਮੁੜ ਚਿੰਬੜਣ ਲੱਗੀ 'ਲੰਪੀ ਸਕਿੰਨ' ਦੀ ਜਾਨਲੇਵਾ ਬਿਮਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।