19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਫਿਲਮ 'ਗੋਡੇ ਗੋਡੇ ਚਾਅ-2' ਦੀ ਸਕਰੀਨਿੰਗ ਸ਼ੋਅ ਮੌਕੇ ਮੁਹਾਲੀ 'ਚ ਲੱਗੀਆਂ ਰੌਣਕਾਂ <br/>

ਅਜੀਤ ਡੈਸਕ 23-10-2025
ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਦੇ ਸੀ.ਪੀ. 67 ਮਾਲ ਦੇ ਪੀ.ਵੀ.ਆਰ. ਵਿਖੇ ਫਿਲਮ 'ਗੋਡੇ ਗੋਡੇ ਚਾਅ-2' ਦੀ ਸਕਰੀਨਿੰਗ ਸ਼ੋਅ ਵਿਚ ਜਿਥੇ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਹਾਜ਼ਰੀ ਲਵਾਈ, ਉਥੇ ਫ਼ਿਲਮ ਦੀ ਸਾਰੀ ਸਟਾਰ ਕਾਸਟ ਨੇ ਸ਼ਮੂਲੀਅਤ ਕੀਤੀ | ਫ਼ਿਲਮ ਦੇ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਰ ਕਾਸਟ ਵਿਚ ਪਹੁੰਚੇ ਅਦਾਕਾਰ ਤੇ ਗਾਇਕ ਐਮੀ ਵਿਰਕ, ਅਦਾਕਾਰਾ ਤਾਨੀਆ, ਗੁਰਜੱਜ, ਗਿਤਾਂਜ ਬਿੰਦਰਖੀਆ, ਨੀਕੇਤ ਢਿੱਲੋਂ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅੰਮਿ੍ਤ ਅੰਬੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ ਆਦਿ ਸਮੇਤ ਹੋਰਨਾਂ ਅਦਾਕਾਰਾਂ ਨੇ ਫ਼ਿਲਮ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜਗਦੀਪ ਸਿੱਧੂ ਨੇ ਜਿਨ੍ਹਾਂ ਵਧੀਆਂ ਇਸ ਫ਼ਿਲਮ ਨੂੰ ਲਿਖਿਆ ਹੈ, ਉਨ੍ਹਾਂ ਹੀ ਅਦਾਕਾਰਾ ਨੇ ਵੀ ਵਿਜੇ ਕੁਮਾਰ ਅਰੋੜਾ ਦੀ ਨਿਰਦੇਸ਼ਨਾ ਹੇਠ ਫ਼ਿਲਮ ਦੇ ਹਰ ਦਿ੍ਸ਼ ਲਈ ਸਾਰੇ ਅਦਾਕਾਰਾਂ ਨੇ ਸਖ਼ਤ ਮਿਹਨਤ ਕੀਤੀ ਹੈ | ਐਮੀ ਵਿਰਕ ਤੇ ਤਾਨੀਆ ਨੇ ਦਰਸ਼ਕਾਂ ਨੂੰ ਵਿਸ਼ਵ-ਭਰ 'ਚ ਦੀਵਾਲੀ ਮੌਕੇ ਰੀਲੀਜ਼ ਹੋ ਚੁੱਕੀ ਇਸ ਫਿਲਮ ਨੂੰ ਸਿਨੇਮਾ ਘਰਾਂ ਵਿਚ ਪਰਿਵਾਰਾਂ ਸਮੇਤ ਜਾ ਕੇ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਵਾਰ ਫ਼ਿਲਮ ਦੇਖਣ ਉਪਰੰਤ ਤੁਹਾਡਾ ਦਿਲ ਫ਼ਿਲਮ ਨੂੰ ਮੁੜ ਮੁੜ ਦੇਖਣ ਨੂੰ ਕਰੇਗਾ | ਫ਼ਿਲਮ ਦੇਖ ਕੇ ਆਏ ਦਰਸ਼ਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ਦੀ ਸ਼ਾਨਦਾਰ ਕਾਸਟ, ਦਿਲ ਨੂੰ ਛੂਹਣ ਵਾਲੇ ਮਿਊਜ਼ਿਕ, ਭਾਵਨਾਤਮਿਕ ਪਰਿਵਾਰਕ ਕਹਾਣੀ, ਕਾਮੇਡੀ ਅਤੇ ਮਨੋਰੰਜਨ ਭਰਪੂਰ ਫ਼ਿਲਮ ਹੋਣ ਦੇ ਨਾਲ ਨਾਲ ਸਮਾਜ ਨੂੰ ਇਕ ਸਾਰਥਿਕ ਸੁਨੇਹਾ ਵੀ ਦਿੰਦੀ ਹੈ ਕਿ ਮਰਦ ਤੇ ਔਰਤ ਦੋਵਾਂ ਦੇ ਇਕ-ਦੂਜੇ ਦੇ ਸਾਥ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ |

ਪਿਛਲੀ ਖ਼ਬਰ ਕੋਟਲੀ ਦੀ ਨਿਯੁਕਤੀ ਨਾਲ ਜਲੰਧਰ ਦਾ ਮਾਣ ਵਧਿਆ-ਅਸ਼ਵਨ ਭੱਲਾ ਅਗਲੀ ਖ਼ਬਰ ਕੇਰਲ 'ਚ ਰਾਸ਼ਟਰਪਤੀ ਦੇ ਹੈਲੀਕਾਪਟਰ ਹੇਠੋਂ ਧਸਿਆ ਹੈਲੀਪੈਡ ਦਾ ਹਿੱਸਾ, ਵੱਡਾ ਹਾਦਸਾ ਟਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।