22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਵੀਡਿਓ ਸਹੀ ਜਾਂ ਗ਼ਲਤ ਮੁੱਖ ਮੰਤਰੀ ਸਾਹਮਣੇ ਆ ਕੇ ਦੇਣ ਸਪੱਸ਼ਟੀਕਰਨ-ਵਿਨੀਤ ਜੋਸ਼ੀ <br/>

ਅਜੀਤ ਡੈਸਕ 24-10-2025

ਚੰਡੀਗੜ੍ਹ, 23 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਮੁੱਖ ਮੰਤਰੀ ਦੀ ਵਾਇਰਲ ਹੋ ਰਹੀ ਵੀਡੀਓ ਨੇ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ | ਇਸ ਮਾਮਲੇ 'ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਵੀਡੀਓ ਸਹੀ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਚੁੱਪ ਕਿਉਂ ਹਨ? ਜੇ ਗ਼ਲਤ ਹੈ ਤਾਂ ਇਸ ਬਾਰੇ ਸਪੱਸ਼ਟੀਕਰਨ ਕਿਉਂ ਨਹੀਂ ਦਿੱਤਾ ਜਾ ਰਿਹਾ? ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਥਿਤ 'ਇਮਾਨਦਾਰੀ ਦੀ ਸਿਆਸਤ' ਦਾ ਨਕਾਬ ਹੁਣ ਉਤਰ ਰਿਹਾ ਹੈ | 'ਆਪ' ਦਾ ਅਸਲ ਸੱਚ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਹੋਰਾਂ 'ਤੇ ਉਗਲ ਚੁੱਕਦੇ ਰਹੇ, ਉਹ ਖ਼ੁਦ ਕਿਹੜੇ ਮਿਆਰ 'ਤੇ ਖਰੇ ਉਤਰ ਰਹੇ ਹਨ | ਵਿਨੀਤ ਜੋਸ਼ੀ ਨੇ ਸਾਈਬਰ ਸੈੱਲ ਵਲੋਂ ਦਰਜ ਕੀਤੀ ਐਫ਼.ਆਈ.ਆਰ. 'ਤੇ ਵੀ ਸਵਾਲ ਉਠਾਏ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀਡੀਓ ਨਾਲ ਮੁੱਖ ਮੰਤਰੀ ਦਾ ਨਾਂਅ ਜੋੜਿਆ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਬਿਆਨ ਐਫ਼.ਆਈ.ਆਰ. 'ਚ ਦਰਜ ਕਿਉਂ ਨਹੀਂ ਕੀਤਾ ਗਿਆ? ਜੋਸ਼ੀ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਦੇ ਸਾਹਮਣੇ ਸੱਚ ਆਵੇ ਕਿ ਵੀਡੀਓ ਅਸਲੀ ਹੈ ਜਾਂ ਨਕਲੀ |

ਪਿਛਲੀ ਖ਼ਬਰ ਕਣਕ ਦੀ ਬਿਜਾਈ ਸ਼ੁਰੂ ਪਰ ਡੀ.ਏ.ਪੀ. ਉਪਲਬਧ ਨਹੀਂ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ 'ਚ ਬੁਆਇਲਰ ਫਟਣ ਨਾਲ ਅਧਿਕਾਰੀ ਦੀ ਮੌਤ-5 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।