22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਣਕ ਦੀ ਬਿਜਾਈ ਸ਼ੁਰੂ ਪਰ ਡੀ.ਏ.ਪੀ. ਉਪਲਬਧ ਨਹੀਂ

ਅਜੀਤ ਡੈਸਕ 24-10-2025
ਪਟਿਆਲਾ, 23 ਅਕਤੂਬਰ (ਭਗਵਾਨ ਦਾਸ)-ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਸ਼ੁਰੂ ਹੈ | ਤਕਰੀਬਨ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਬਿਜਾਈ ਹੋਣੀ ਹੈ ਅਤੇ 55 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਡੀ.ਏ.ਪੀ. ਖਾਦ ਦੀ ਬਿਜਾਈ ਵੇਲੇ ਪੀ.ਏ.ਯੂ. ਵਲੋਂ ਸਿਫਾਰਸ਼ ਕੀਤੀ ਜਾਂਦੀ ਹੈ ਪਰ ਫਿਲਹਾਲ ਇਹ ਕਿਸਾਨਾਂ ਨੂੰ ਲੋੜੀਂਦੀ ਮਾਤਰਾ 'ਚ ਉਪਲਬਧ ਨਹੀਂ ਹੈ, ਜਦੋਂਕਿ ਕਿਸਾਨ 100 ਕਿੱਲੋ ਪ੍ਰਤੀ ਏਕੜ ਤੋਂ ਵੀ ਵੱਧ ਡੀ.ਏ.ਪੀ. ਫ਼ਸਲ ਬੀਜਣ ਵੇਲੇ ਪਾ ਰਹੇ ਹਨ | ਕਿਸਾਨ ਡੀ.ਏ.ਪੀ. ਦੀ ਬਜਾਏ ਕੰਪਲੈਕਸ਼ ਫਰਟੀਲਾਇਜ਼ਰ ਦੀ ਵਰਤੋਂ ਕਰਨ ਲਈ ਮਜ਼ਬੂਰ ਹਨ, ਜੋ ਮਹਿੰਗਾ ਪੈਂਦਾ ਹੈ ਅਤੇ ਕੁਝ ਕਿਸਾਨਾਂ ਅਨੁਸਾਰ ਇਸ ਦੇ ਨਤੀਜੇ ਵੀ ਡੀ.ਏ.ਪੀ. ਦੇ ਬਰਾਬਰ ਨਹੀਂ, ਜਦੋਂਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਏ.ਯੂ. ਇਨ੍ਹਾਂ ਖਾਦਾਂ ਨੂੰ ਪਾਉਣ ਲਈ ਕਿਸਾਨਾਂ ਨੂੰ ਪ੍ਰੇਰਦੇ ਹਨ | ਕੁਝ ਡੀਲਰ ਤੇ ਵਪਾਰੀ ਇਕ ਥੈਲਾ, ਜਿਸ 'ਚ 50 ਕਿੱਲੋ ਡੀ.ਏ.ਪੀ. ਹੈ, ਉਸ ਦੀ 1350 ਰੁਪਏ ਮੁਕਰਰ ਕੀਮਤ ਹੈ ਪਰ ਉਹ ਡੀਲਰ 300 ਰੁਪਏ ਪ੍ਰਤੀ ਥੈਲਾ ਜ਼ਿਆਦਾ ਲਾ ਕੇ 1650 ਰੁਪਏ ਦਾ ਵੇਚ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਡੀ.ਏ.ਪੀ. ਵੇਚਣ ਵਾਲੀਆਂ ਕੰਪਨੀਆਂ 300 ਰੁਪਏ ਅਜਿਹੀ ਸਮਗਰੀ ਥੈਲੇ ਦੇ ਨਾਲ ਉਨ੍ਹਾਂ ਨੂੰ ਦੇ ਰਹੇ ਹਨ, ਜੋ ਕਿਸਾਨ ਨਹੀਂ ਲੈਂਦਾ ਅਤੇ ਉਹ ਸਮਗਰੀ ਆਮ ਵਰਤੋਂ 'ਚ ਨਹੀ | ਇਥੋਂ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ 17 ਤੋਂ 18 ਹਜ਼ਾਰ ਟਨ ਡੀ.ਏ.ਪੀ. ਜ਼ਿਲ੍ਹੇ 'ਚ ਆ ਚੁੱਕਾ ਹੈ ਅਤੇ ਹੋਰ ਰੇਕ ਦੋ–ਤਿੰਨ ਦਿਨ 'ਚ ਲੱਗ ਜਾਣਗੇ ਅਤੇ ਇਹ ਕਮੀ ਦੂਰ ਹੋ ਜਾਵੇਗੀ | ਜ਼ਿਲ੍ਹੇ ਦੇ ਹਰ ਜਗ੍ਹਾਂ ਦੇ ਡੀਲਰਾਂ ਤੋਂ ਪਤਾ ਲੱਗਾ ਹੈ ਕਿ ਡੀ.ਏ.ਪੀ. ਕਿਤੇ ਵੀ ਉਪਲੱਬਧ ਨਹੀਂ | ਕਣਕ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਡੀ.ਏ.ਪੀ. ਦੀ ਭਾਰੀ ਕਮੀ ਹੋਣ ਕਾਰਨ ਕਿਸਾਨ ਇਧਰ-ਉਧਰ ਫੇਰੀਆਂ ਪਾ ਰਹੇ ਹਨ ਤੇ ਉਨ੍ਹਾਂ 'ਚੋਂ ਕਈਾ ਮੁਕਰਰ ਕੀਮਤ ਤੋਂ ਵੱਧ ਕੀਮਤ 'ਤੇ ਵੀ ਖਰੀਦਣ ਲਈ ਮਜਬੂਰ ਹਨ |

ਪਿਛਲੀ ਖ਼ਬਰ ਡੀ.ਆਈ.ਜੀ. ਭੁੱਲਰ ਦੀ ਕੋਠੀ 'ਤੇ ਸੀ.ਬੀ.ਆਈ. ਨੇ ਮੁੜ ਦਿੱਤੀ ਦਬਿਸ਼ ਅਗਲੀ ਖ਼ਬਰ ਵੀਡਿਓ ਸਹੀ ਜਾਂ ਗ਼ਲਤ ਮੁੱਖ ਮੰਤਰੀ ਸਾਹਮਣੇ ਆ ਕੇ ਦੇਣ ਸਪੱਸ਼ਟੀਕਰਨ-ਵਿਨੀਤ ਜੋਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।